Inflation: ਪਾਕਿਸਤਾਨ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਪਾਕਿਸਤਾਨ 'ਚ ਸਿਵਲ ਐਵੀਏਸ਼ਨ ਅਥਾਰਟੀ ਦੇ ਇਕ ਕਰਮਚਾਰੀ ਨੇ ਕੰਮ 'ਤੇ ਆਉਣ-ਜਾਣ ਲਈ ਗਧਾ ਗੱਡੀ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਹੈ। ਅਖਬਾਰ 'ਡਾਨ' ਦੀ ਖਬਰ ਮੁਤਾਬਕ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀ.ਏ.ਏ.) ਦੇ ਡਾਇਰੈਕਟਰ ਜਨਰਲ ਰਾਜਾ ਆਸਿਫ ਇਕਬਾਲ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਮਹਿੰਗਾਈ ਨੇ ਨਾ ਸਿਰਫ ''ਗਰੀਬਾਂ ਸਗੋਂ ਮੱਧ ਵਰਗ'' ਦੀ ਕਮਰ ਨੂੰ ਵੀ ਤੋੜ ਦਿੱਤੀ ਹੈ ।" 



ਰਾਜਾ ਆਸਿਫ਼ ਇਕਬਾਲ 25 ਸਾਲਾਂ ਤੋਂ CAA ਵਿੱਚ ਕੰਮ ਕਰ ਰਹੇ ਹਨ ਅਤੇ ਹੁਣ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰ ਰਹੇ ਹਨ। ਖਬਰਾਂ ਦੇ ਅਨੁਸਾਰ, ਉਹਨਾਂ ਨੇ CAA ਪਾਰਕਿੰਗ ਵਿੱਚ ਇੱਕ ਗਧਾ-ਗੱਡੀ ਲਗਾਉਣ ਦੀ ਇਜਾਜ਼ਤ ਮੰਗੀ ਹੈ। ਮੁਲਾਜ਼ਮ ਇਕਬਾਲ ਦਾ ਕਹਿਣਾ ਹੈ ਕਿ "ਇਸ ਮਹਿੰਗਾਈ ਵਿੱਚ ਸੰਗਠਨ ਨੇ ਟਰਾਂਸਪੋਰਟ ਸਹੂਲਤ ਬੰਦ ਕਰ ਦਿੱਤੀ ਹੈ। ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਾਈਵੇਟ ਟਰਾਂਸਪੋਰਟ ਦੀ ਵਰਤੋਂ ਕਰਨੀ ਅਸੰਭਵ ਹੋ ਗਈ ਹੈ।" ਉਹਨਾਂ ਨੇ ਕਿਹਾ, "ਕਿਰਪਾ ਕਰਕੇ ਮੈਨੂੰ ਏਅਰਪੋਰਟ 'ਤੇ ਗਧਾ ਗੱਡੀ ਲਿਆਉਣ ਦੀ ਇਜਾਜ਼ਤ ਦਿਓ।" ਹਾਲਾਂਕਿ, CAA ਦੇ ਬੁਲਾਰੇ ਸੈਫੁੱਲਾ ਖਾਨ ਨੇ ਕਿਹਾ ਕਿ ਹਰ ਕਰਮਚਾਰੀ ਨੂੰ ਬਾਲਣ ਭੱਤਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ "ਉਨ੍ਹਾਂ (ਕਰਮਚਾਰੀਆਂ) ਨੂੰ ਪਿਕ-ਐਂਡ-ਡ੍ਰੌਪ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਹਵਾਈ ਅੱਡੇ 'ਤੇ ਕਰਮਚਾਰੀਆਂ ਲਈ ਇੱਕ ਮੈਟਰੋ ਬੱਸ ਸੇਵਾ ਵੀ ਉਪਲਬਧ ਹੈ।"


ਮੀਡੀਆ ਸਟੰਟ ਲਈ ਲਿਖੀ ਚਿੱਠੀ
ਸੈਫੁੱਲਾ ਖਾਨ ਨੇ ਕਿਹਾ ਕਿ ਸਬੰਧਤ ਪੱਤਰ “ਮੀਡੀਆ ਸਟੰਟ ਤੋਂ ਜ਼ਿਆਦਾ ਕੁਝ ਨਹੀਂ” ਹੈ। ਸਰਕਾਰ ਨੇ ਪਿਛਲੇ ਵਾਧੇ ਦੇ ਇੱਕ ਹਫ਼ਤੇ ਬਾਅਦ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਪਾਕਿਸਤਾਨ 'ਚ ਹੁਣ ਸ਼੍ਰੀਲੰਕਾ ਵਰਗੇ ਹਾਲਾਤ ਪੈਦਾ ਹੋ ਗਏ ਹਨ । ਪੈਟਰੋਲ 209.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 204.15 ਰੁਪਏ ਪ੍ਰਤੀ ਲੀਟਰ ਹੈ।



ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਇਮਰਾਨ ਖਾਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੇ "ਗਲਤ ਫੈਸਲਿਆਂ" ਕਾਰਨ ਦੇਸ਼ ਨੂੰ ਦੀਵਾਲੀਆ ਨਹੀਂ ਹੋਣ ਦੇ ਸਕਦੇ, ਕਿਉਂਕਿ ਅੰਤਰਰਾਸ਼ਟਰੀ ਕੀਮਤਾਂ ਵਧ ਰਹੀਆਂ ਸਨ ਅਤੇ ਸਰਕਾਰ ਨੂੰ ਪੈਟਰੋਲੀਅਮ 'ਤੇ ਮਹੀਨਾਵਾਰ ਸਬਸਿਡੀ ਦੇਣੀ ਪੈਂਦੀ ਸੀ। ਕਰੀਬ 120-130 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।