ਮਨੀਲਾ: ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਕੈਨੇਡਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੈਨੇਡਾ ਨੇ ਆਪਣਾ ਗ਼ੈਰ-ਕਾਨੂੰਨੀ ਕੂੜਾ ਵਾਪਸ ਨਹੀਂ ਲਿਆ ਤਾਂ ਉਹ ਕੈਨੇਡਾ ਖ਼ਿਲਾਫ਼ ਯੁੱਧ ਛੇੜ ਦੇਣਗੇ। ਦਰਅਸਲ 2013 ਤੇ 2014 ਵਿੱਚ ਕੈਨੇਡਾ ਨੇ ਰੀਸਾਈਕਲਿੰਗ ਲਈ ਕੂੜੇ ਦੇ ਕੁਝ ਕੰਟੇਨਰ ਫਿਲੀਪੀਨਜ਼ ਭੇਜੇ ਸੀ। ਫਿਲੀਪੀਨਜ਼ ਦਾ ਇਲਜ਼ਾਮ ਹੈ ਕਿ ਕੰਟੇਨਰਾਂ ਵਿੱਚ ਜ਼ਹਿਰੀਲਾ ਕੂੜਾ ਭਰਿਆ ਸੀ। ਇਸ ਲਈ ਉਸ ਨੇ ਕੈਨੇਡਾ ਨੂੰ ਆਪਣਾ ਕੂੜਾ ਵਾਪਸ ਲੈ ਕੇ ਜਾਣ ਲਈ ਕਿਹਾ ਹੈ।
ਦੁਤੇਰਤੇ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇੱਕ ਹਫ਼ਤੇ ਵਿੱਚ ਕੈਨੇਡਾ ਆਪਣਾ ਗੈਰ-ਕਾਨੂੰਨੀ ਕੂੜਾ ਵਾਪਸ ਲੈ ਲਏ, ਨਹੀਂ ਤਾਂ ਕੂੜੇ ਦਾ ਪਹਾੜ ਵਾਪਸ ਕਰ ਦਿੱਤਾ ਜਾਏਗਾ। ਫਿਲੀਪੀਨਜ਼ ਹੁਣ ਆਪਣਾ ਰੁਖ਼ ਨਹੀਂ ਬਦਲੇਗਾ ਚਾਹੇ ਇਸ ਨਾਲ ਦੋਵੇਂ ਦੇਸ਼ ਦੁਸ਼ਮਣ ਕਿਉਂ ਨਾ ਬਣ ਜਾਣ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਨਾ ਮੰਨਿਆ ਤਾਂ ਉਹ ਉਸ ਖ਼ਿਲਾਫ਼ ਯੁੱਧ ਦਾ ਐਲਾਨ ਕਰ ਦੇਣਗੇ।
ਹਾਲ ਹੀ ਵਿੱਚ ਫਿਲੀਪੀਨਜ਼ ਦੀ ਇੱਕ ਨਿਊਜ਼ ਵੈਬਸਾਈਟ 'ਤੇ ਕਿਹਾ ਗਿਆ ਸੀ ਕਿ ਕੈਨੇਡਾ ਨੇ 5 ਸਾਲ ਪਹਿਲਾਂ ਕਰੀਬ 100 ਕੰਟੇਨਰ ਫਿਲੀਪੀਨਜ਼ ਭੇਜੇ ਸੀ। ਇਨ੍ਹਾਂ ਵਿੱਚ ਸਿਰਫ ਪਲਾਸਟਿਕ ਹੋਣ ਦੀ ਗੱਲ ਕਹੀ ਗਈ ਸੀ ਪਰ ਕਸਟਮ ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿੱਚ ਗੰਦੇ ਡਾਈਪਰ ਤੇ ਰਸੋਈ ਦਾ ਸਾਮਾਨ ਵੀ ਮਿਲਿਆ ਸੀ।
ਰੀਸਾਈਕਲਿੰਗ ਦੇ ਮੁੱਦੇ 'ਤੇ ਫਿਲੀਪੀਨਜ਼ ਤੇ ਕੈਨੇਡਾ ਆਹਮੋ-ਸਾਹਮਣੇ ਹੋਣਾ ਲਗਪਗ ਤੈਅ ਹੈ। ਦਰਅਸਲ ਕੈਨੇਡਾ ਦਾ ਕਹਿਣਾ ਹੈ ਕਿ ਕੂੜਾ ਇੱਕ ਪ੍ਰਾਈਵੇਟ ਕੰਪਨੀ ਨੇ ਭੇਜਿਆ ਸੀ ਤੇ ਨਿੱਜੀ ਖੇਤਰ 'ਤੇ ਸਰਕਾਰ ਦਾ ਕੋਈ ਅਧਿਕਾਰ ਨਹੀਂ।
ਫਿਲੀਪੀਨਜ਼ ਵੱਲੋਂ ਕੈਨੇਡਾ ਨੂੰ ਜੰਗ ਦੀ ਧਮਕੀ, ਕੂੜੇ ਦੇ ਢੇਰ ਨੂੰ ਲੈ ਕੇ ਖੜਕੀ
ਏਬੀਪੀ ਸਾਂਝਾ
Updated at:
26 Apr 2019 03:41 PM (IST)
ਦੁਤੇਰਤੇ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇੱਕ ਹਫ਼ਤੇ ਵਿੱਚ ਕੈਨੇਡਾ ਆਪਣਾ ਗੈਰ-ਕਾਨੂੰਨੀ ਕੂੜਾ ਵਾਪਸ ਲੈ ਲਏ, ਨਹੀਂ ਤਾਂ ਕੂੜੇ ਦਾ ਪਹਾੜ ਵਾਪਸ ਕਰ ਦਿੱਤਾ ਜਾਏਗਾ। ਫਿਲੀਪੀਨਜ਼ ਹੁਣ ਆਪਣਾ ਰੁਖ਼ ਨਹੀਂ ਬਦਲੇਗਾ ਚਾਹੇ ਇਸ ਨਾਲ ਦੋਵੇਂ ਦੇਸ਼ ਦੁਸ਼ਮਣ ਕਿਉਂ ਨਾ ਬਣ ਜਾਣ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਨਾ ਮੰਨਿਆ ਤਾਂ ਉਹ ਉਸ ਖ਼ਿਲਾਫ਼ ਯੁੱਧ ਦਾ ਐਲਾਨ ਕਰ ਦੇਣਗੇ।
- - - - - - - - - Advertisement - - - - - - - - -