ਚੰਡੀਗੜ੍ਹ/ਕਰਾਚੀ: ਸਿੰਧ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਲਾਹੌਰ ਤੋਂ ਕਰਾਚੀ ਜਾ ਰਹੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਦੇ ਜਹਾਜ਼ ਦੇ ਮਲਬੇ ਵਿਚੋਂ 97 ਲਾਸ਼ਾਂ ਬਰਾਮਦ ਹੋਈਆਂ ਜੋ ਸ਼ੁੱਕਰਵਾਰ ਨੂੰ ਮਾਡਲ ਕਲੋਨੀ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ।
ਸੂਬੇ ਦੇ ਸਿਹਤ ਮੰਤਰਾਲੇ ਦੇ ਅਨੁਸਾਰ, 66 ਲਾਸ਼ਾਂ ਨੂੰ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐਮਸੀ) ਅਤੇ 31 ਨੂੰ ਸਿਵਲ ਹਸਪਤਾਲ ਕਰਾਚੀ (ਸੀਐਚਕੇ) ਵਿੱਚ ਲਿਆਂਦਾ ਗਿਆ ਹੈ। ਮੰਤਰਾਲੇ ਅਨੁਸਾਰ ਦੋ ਲੋਕ ਇਸ ਹਦਸੇ 'ਚ ਬਚੇ ਹਨ। ਹੁਣ ਤੱਕ 19 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ।ਫੌਜ ਦੀ ਸਰਚ ਅਤੇ ਬਚਾਅ ਟੀਮ, ਸੈਨਾ ਦੇ ਜਵਾਨ, ਰੇਂਜਰਾਂ ਅਤੇ ਸਮਾਜ ਭਲਾਈ ਸੰਸਥਾਵਾਂ ਵੱਲੋਂ ਬਚਾਅ ਅਭਿਆਨ ਅਜੇ ਵੀ ਜਾਰੀ ਹੈ।
ਇਸ ਹਾਦਸੇ 'ਚ ਬਚੇ ਲੋਕਾਂ ਵਿਚੋਂ ਇੱਕ ਮੁਹੰਮਦ ਜ਼ੁਬੇਰ ਵੀ ਹੈ। ਸਿਵਲ ਹਸਪਤਾਲ ਵਿੱਚ ਦਾਖਲ ਜ਼ੁਬੇਰ ਨੇ ਪਾਕਿਸਤਾਨੀ ਮੀਡੀਆ ਨੂੰ ਹਾਦਸੇ ਤੋਂ ਬਾਅਦ ਦੀ ਸਥਿਤੀ ਬਾਰੇ ਦੱਸਿਆ।
ਜ਼ੁਬੈਰ ਨੇ ਕਿਹਾ-
ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਚਾਰੇ ਪਾਸੇ ਸਿਰਫ ਅੱਗ ਦਿਖਾਈ ਦੇ ਰਹੀ ਸੀ। ਸਿਰਫ ਲੋਕ ਚੀਕ ਰਹੇ ਸਨ। ਇੱਕ ਪਾਸੇ ਥੋੜੀ ਜਿਹੀ ਰੋਸ਼ਨੀ ਸੀ, ਮੈਂ ਆਪਣੀ ਸੀਟ ਬੈਲਟ ਖੋਲ੍ਹ ਦਿੱਤੀ ਅਤੇ ਉਸੇ ਪਾਸੇ ਚਲਾ ਗਿਆ। ਮੈਂ 10 ਫੁੱਟ ਹੇਠਾਂ ਛਾਲ ਮਾਰ ਕੇ ਆਪਣੇ ਆਪ ਨੂੰ ਬਚਾ ਲਿਆ।-
ਪੇਸ਼ੇ ਤੋਂ ਇੱਕ ਮਕੈਨੀਕਲ ਇੰਜੀਨੀਅਰ ਜ਼ੁਬੇਰ ਗੁਜਰਾਂਵਾਲਾ ਵਿੱਚ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਹੈ।ਉਹ ਜਹਾਜ਼ ਦੇ ਕਰੈਸ਼ ਹੋਣ ਕਾਰਨ ਜ਼ਖਮੀ ਹੋ ਗਿਆ ਸੀ, ਪਰ ਚੰਗੀ ਗੱਲ ਇਹ ਸੀ ਕਿ ਉਸਦੀ ਜਾਨ ਬਚ ਗਈ।
ਉਸਨੇ ਦੱਸਿਆ-
ਬਹੁਤ ਸਾਰੇ ਪਰਿਵਾਰ ਈਦ ਮਨਾਉਣ ਲਈ ਲਾਹੌਰ ਤੋਂ ਕਰਾਚੀ ਆਏ ਸਨ। ਕਿਸੇ ਨੇ ਨਹੀਂ ਸੋਚਿਆ ਸੀ ਕਿ ਯਾਤਰਾ ਕਾਰਨ ਕੋਈ ਮੁਸ਼ਕਲ ਆਵੇਗੀ, ਸਾਰਿਆਂ ਨੂੰ ਸੁਰੱਖਿਅਤ ਲੈਂਡਿੰਗ ਦੀ ਉਮੀਦ ਵੀ ਸੀ।-
ਉਸਨੇ ਕਿਹਾ ਕਿ
ਪਾਇਲਟ ਨੇ ਲੈਂਡਿੰਗ ਦਾ ਐਲਾਨ ਕਰ ਦਿੱਤਾ ਸੀ, ਪਰ ਅਚਾਨਕ ਜਹਾਜ਼ ਕੰਬਣ ਲੱਗ ਪਿਆ। ਲੋਕ ਸਲਾਮਤੀ ਲਈ ਪ੍ਰਾਰਥਨਾ ਕਰਨ ਲੱਗੇ। ਪਾਇਲਟ ਨੇ ਦੂਸਰੀ ਲੈਂਡਿੰਗ ਦੀ ਕੋਸ਼ਿਸ਼ 10-15 ਮਿੰਟ ਦੇ ਵਿੱਚ ਕੀਤੀ, ਪਰ ਇਸ ਵਾਰ ਜਹਾਜ਼ ਨੇ ਇਸ ਲੈਂਡਿੰਗ ਐਲਾਨ ਦੇ 2-3 ਮਿੰਟ ਅੰਦਰ ਕਰੈਸ਼ ਹੋ ਗਿਆ।-
ਇਹ ਵੀ ਪੜ੍ਹੋ: ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼
ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ