ਕਰਾਚੀ: ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਜਹਾਜ਼ ਦੇ ਹਾਦਸੇ ਵਿੱਚ ਹੁਣ ਤੱਕ 82 ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਜਿਸ ਇਲਾਕੇ ‘ਚ ਜਹਾਜ਼ ਡਿੱਗਿਆ ਸੀ ਉਥੇ ਵੱਡੀ ਤਬਾਹੀ ਮਚ ਗਈ ਹੈ। ਹਾਦਸੇ ਤੋਂ 60 ਸੈਕਿੰਡ ਪਹਿਲਾਂ ਪਾਇਲਟ ਦੀ ਆਖਰੀ ਗੱਲਬਾਤ ਅਨੁਸਾਰ ਇੰਜਣ ਖਰਾਬ ਹੋ ਗਿਆ ਸੀ। ਹਾਦਸਾ ਇੰਨਾ ਗੰਭੀਰ ਸੀ ਕਿ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਕਰਾਚੀ ਦੇ ਹਸਪਤਾਲ ਅਨੁਸਾਰ ਹੁਣ ਤੱਕ ਸਿਰਫ 3 ਲੋਕਾਂ ਦੀ ਪਛਾਣ ਕੀਤੀ ਗਈ ਹੈ। ਬਾਕੀ ਡੀਐਨਏ ਟੈਸਟ ਕੀਤੇ ਜਾਣਗੇ।


ਹੁਣ ਇਸ ਘਟਨਾ ਦਾ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਹ ਫੁਟੇਜ ਘਟਨਾ ਦਾ ਭਿਆਨਕ ਦ੍ਰਿਸ਼ ਦਰਸਾਉਂਦੀ ਹੈ।





ਪਾਕਿਸਤਾਨ ਜਹਾਜ਼ ਹਾਦਸੇ 'ਚ 82 ਲੋਕਾਂ ਦੀ ਮੌਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਤੇ ਤੁਰੰਤ ਜਾਂਚ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੋਰੋਨਾ ਦੇ ਇਲਾਜ ਲਈ ਬੰਗਲਾਦੇਸ਼ ਨੇ ਤਿਆਰ ਕੀਤੀ ਦਵਾਈ, 5300 ਰੁਪਏ ਹੈ ਕੀਮਤ

ਦੱਸ ਦੇਈਏ ਕਿ ਏ -320 ਜਹਾਜ਼ ਵਿੱਚ ਕੁੱਲ 107 ਲੋਕ ਸਵਾਰ ਸੀ। ਇਨ੍ਹਾਂ ਵਿੱਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸ਼ਾਮਲ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜਹਾਜ਼ ਲੈਂਡਿੰਗ ਲਈ ਕਰਾਚੀ ਏਅਰਪੋਰਟ ‘ਤੇ ਪਹੁੰਚਣ ਜਾ ਰਿਹਾ ਸੀ, ਪਰ ਇਹ ਕੁਝ ਸਮਾਂ ਪਹਿਲਾਂ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ