ਕਰਾਚੀ: ਪਾਕਿਸਤਾਨ 'ਚ ਸ਼ੁੱਕਰਵਾਰ ਹੋਏ ਜਹਾਜ਼ ਹਾਦਸੇ 'ਚ ਹੁਣ ਤਕ 82 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ ‘ਚ ਸ਼ੁੱਕਰਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।


ਦੱਸਿਆ ਗਿਆ ਕਿ ਫਲਾਈਟ ਨੰਬਰ ਪੀਕੇ--30303 ਲਾਹੌਰ ਤੋਂ ਆ ਰਹੀ ਸੀ ਅਤੇ ਜਹਾਜ਼ ਕਰਾਚੀ ‘ਚ ਉਤਰਨ ਵਾਲਾ ਸੀ ਜਦੋਂ ਇਕ ਮਿੰਟ ਪਹਿਲਾਂ ਇਹ ਮਲੀਰ ਦੀ ਮਾਡਲ ਕਲੋਨੀ ਨੇੜੇ ਜਿਨਾਹ ਗਾਰਡਨ ਵਿਖੇ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰੀ ਏਅਰ ਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਹਾਜ਼ 'ਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ।


ਇਹ ਵੀ ਪੜ੍ਹੋ: ਅੰਬਾਨੀ ਨੂੰ ਅਦਾਲਤ ਦਾ ਝਟਕਾ, ਚੀਨ ਨੂੰ ਦੇਣੇ ਪੈਣਗੇ 71.7 ਕਰੋੜ ਡਾਲਰ


ਸਿੰਧ ਦੀ ਸਿਹਤ ਮੰਤਰੀ ਅਜਰਾ ਪੇਚੁਹੋ ਨੇ ਸ਼ੁੱਕਰਵਾਰ ਦੇਰ ਰਾਤ ਮੀਡੀਆ ਨੂੰ ਦੱਸਿਆ ਕਿ ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਸਾਰੇ ਮ੍ਰਿਤਕ ਜਹਾਜ਼ 'ਚ ਸਵਾਰ ਯਾਤਰੀ ਸਨ ਜਾਂ ਉਸ ਇਲਾਕੇ ਦੇ ਲੋਕ ਵੀ ਸ਼ਾਮਲ ਹਨ ਜਿੱਥੇ ਇਹ ਹਾਦਸਾ ਵਾਪਰਿਆ। ਹਾਦਸੇ 'ਚ ਦੋ ਲੋਕ ਬਚੇ ਹਨ ਜਿੰਨ੍ਹਾਂ 'ਚ ਬੈਂਕ ਆਫ਼ ਪੰਜਾਬ ਦੇ ਮੁਖੀ ਜਫ਼ਰ ਮਸੂਦ ਸ਼ਾਮਲ ਹਨ। ਉਨ੍ਹਾਂ ਆਪਣੀ ਮਾਂ ਨੂੰ ਫੋਨ ਕਰਕੇ ਆਪਣੇ ਸਿਹਤਯਾਬ ਹੋਣ ਬਾਰੇ ਦੱਸਿਆ।


ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਬਸ ਪਲਟੀ, 35 ਜ਼ਖਮੀ, ਤਿੰਨ ਦੀ ਹਾਲਤ ਗੰਭੀਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ