ਨਵੀਂ ਦਿੱਲੀ: ਪੋਏਟਿਕ ਜਸਟਿਸ ਫਾਉਂਡੇਸ਼ਨ Poetic Justice Foundation (PJF) ਜਿਸ ਤੇ ਭਾਰਤ ਵਿਰੋਧੀ ਸਾਜਿਸ਼ ਰਚਨ ਦੇ ਦੋਸ਼ ਲਗੇ ਹਨ ਨੇ ਆਪਣਾ ਪੱਖ ਦੱਸਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ।ਆਪਣੇ ਬਿਆਨ ਵਿੱਚ, ਪੀਜੇਐਫ ਨੇ ਦਾਅਵਾ ਕੀਤਾ ਹੈ ਕਿ ਸੰਗਠਨ ਨੇ ਨਾ ਤਾਂ ਰਿਹਾਨਾ (Rihana) ਜਾਂ ਗ੍ਰੇਟਾ ਥੰਨਬਰਗ (Greta Thunberg) ਨੂੰ ਭਾਰਤ ਵਿਰੁੱਧ ਟਵੀਟ ਕਰਨ ਲਈ ਕੋਈ ਪੈਸਾ ਅਦਾ ਕੀਤਾ ਹੈ ਅਤੇ ਨਾ ਹੀ ਉਸ ਨੇ ਭਾਰਤ ਵਿਰੋਧੀ ਸਾਜਿਸ਼ ਤਹਿਤ ਗ੍ਰੇਟਾ ਲਈ ਕੋਈ ਟੂਲਕਿੱਟ (Toolkit) ਬਣਾਈ ਹੈ।
ਆਪਣੇ ਬਿਆਨ ਵਿਚ, ਪੀਜੇਐਫ ਨੇ ਕਿਹਾ ਹੈ ਕਿ 26 ਜਨਵਰੀ ਨੂੰ, ਜੋ ਕੁੱਝ ਦਿੱਲੀ ਵਿੱਚ ਹੋਇਆ ਅਤੇ ਜੋ ਲਾਲ ਕਿਲ੍ਹੇ ਤੇ ਵਾਪਰਿਆ ਉਸ ਨਾਲ ਸੰਸਥਾ ਦਾ ਕੋਈ ਸਬੰਧ ਨਹੀਂ ਹੈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਕੈਨੇਡਾ ਅਧਾਰਤ ਸੰਸਥਾ ਹੈ ਅਤੇ ਉਹ ਤਮਾਮ ਮਹੱਤਵਪੂਰਨ ਮੁੱਦੇ ਬਿਨ੍ਹਾਂ ਕਿਸੇ ਡਰ ਤੋਂ ਚੁਕਦੇ ਹਨ।ਪੋਏਟਿਕ ਜਸਟਿਸ ਫਾਉਂਡੇਸ਼ਨ ਨੇ ਕਿਹਾ ਹੈ ਕਿ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਜ਼ੁਲਮਾਂ ਦੇ ਮੱਦੇਨਜ਼ਰ ਉਸਨੇ ਬਹੁਤ ਸਾਰੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜ਼ਰੂਰ ਹੈ ਪਰ ਉਸਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਵੀ ਤਰਾਂ ਨਾਲ ਨਫਰਤ ਫੈਲਾਉਣਾ ਨਹੀਂ ਹੈ।
ਪੀਜੇਐਫ ਨੇ ਇਹ ਵੀ ਕਿਹਾ ਹੈ ਕਿ ਉਹ ਕਿਸਾਨਾਂ ਦੀ ਇਸ ਲਹਿਰ ਨਾਲ ਜੁੜਿਆ ਹੋਇਆ ਸੀ ਕਿਉਂਕਿ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਉਨ੍ਹਾਂ ਦਾ ਸਬੰਧ ਹੈ ਅਤੇ ਇਹ ਬਿਹਤਰ ਹੋਵੇਗਾ ਕਿ ਭਾਰਤ ਸਰਕਾਰ ਇਸ ਮਸਲੇ ਨੂੰ ਭਟਕਣ ਦੀ ਬਜਾਏ ਇਸ ਮਸਲੇ ਦਾ ਹੱਲ ਕਰੇ।
PJF ਦਾ ਬਿਆਨ, ਰਿਹਾਨਾ-ਗ੍ਰੇਟਾ ਥੰਨਬਰਗ ਜਾਂ ਕਿਸੇ ਹੋਰ ਨੂੰ ਕਿਸਾਨ ਅੰਦੋਲਨ ਤੇ ਟਵੀਟ ਕਰਨ ਲਈ ਨਹੀਂ ਦਿੱਤੇ ਪੈਸੇ
ਏਬੀਪੀ ਸਾਂਝਾ
Updated at:
06 Feb 2021 04:53 PM (IST)
ਪੋਏਟਿਕ ਜਸਟਿਸ ਫਾਉਂਡੇਸ਼ਨ Poetic Justice Foundation (PJF) ਜਿਸ ਤੇ ਭਾਰਤ ਵਿਰੋਧੀ ਸਾਜਿਸ਼ ਰਚਨ ਦੇ ਦੋਸ਼ ਲਗੇ ਹਨ ਨੇ ਆਪਣਾ ਪੱਖ ਦੱਸਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ।
- - - - - - - - - Advertisement - - - - - - - - -