ਯਾਮਾਨੀਸ਼ੀ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ। ਇਸ ਸਮੇਂ ਮੋਦੀ ਨੇ ਆਬੇ ਲਈ ਪੱਥਰ ਦੇ ਬਣੇ ਹੋਏ ਵਿਸ਼ੇਸ਼ ਕੌਲੇ ਤੇ ਹੱਥ ਨਾਲ ਬੁਣੀ ਦਰੀ ਤੋਹਫ਼ੇ ਵਜੋਂ ਦਿੱਤੇ।
ਮੋਦੀ 13ਵੇਂ ਭਾਰਤ-ਜਾਪਾਨ ਸਾਲਾਨਾ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸ਼ਨੀਵਾਰ ਸ਼ਾਮ ਨੂੰ ਜਾਪਾਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਆਬੇ ਨਾਲ ਆਪਣੀ ਦੂਜੀ ਬੈਠਕ ਦੋਵਾਂ ਦੇਸ਼ਾਂ ਦੇ ਦੋਸਤਾਨਾ ਸਬੰਧਾਂ ਨੂੰ ਹੋਰ ਗੂੜ੍ਹਾ ਕਰੇਗੀ। ਮੋਦੀ ਮਾਊਂਟ ਫੂਜੀ ਰਿਜ਼ੌਰਟ ਵਿੱਚ ਆਬੇ ਵੱਲੋਂ ਵਿਸ਼ੇਸ਼ ਰਾਤਰੀ ਭੋਜ ਦਾ ਆਨੰਦ ਲੈਣਗੇ ਤੇ ਫਿਰ ਟਰੇਨ 'ਤੇ ਸਵਾਰ ਹੋ ਕੇ ਟੋਕੀਓ ਜਾਣਗੇ।
ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਰੱਖਿਆ ਤੇ ਖੇਤਰੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਹੋਵੇਗੀ। ਭਾਰਤ ਉਮੀਦ ਕਰ ਰਿਹਾ ਹੈ ਕਿ ਆਮ ਲੋਕਾਂ ਦੇ ਸਿਹਤ ਬੀਮੇ ਕਰਨ ਵਾਲੀ ਆਯੁਸ਼ਮਾਨ ਭਾਰਤ ਯੋਜਨਾ ਅਤੇ ਜਾਪਾਨ ਦਾ ਪ੍ਰੋਗਰਾਮ ਏਸ਼ੀਆ ਹੈਲਥ ਐਂਡ ਵੈਲਬੀਂਗ ਇਨੀਸ਼ੀਏਟਿਵ ਦਰਮਿਆਨ ਕੋਈ ਸਮਝੌਤਾ ਹੋਵੇ।