ਬ੍ਰਿਟੇਨ ਦੇ ਸ਼ਾਹੀ ਘਰਾਣੇ ਨੂੰ ਛੱਡ ਚੁੱਕੇ ਪ੍ਰਿੰਸ ਹੈਰੀ ਨੇ ਸਿਲੀਕੌਨ ਵੈਲੀ 'ਚ ਕੋਚਿੰਗ ਸਟਾਰਟ ਅਪ ਬੈਟਰਅਪ 'ਚ ਚੀਫ ਇੰਪੈਕਟ ਅਫਸਰ ਦੇ ਤੌਰ 'ਤੇ ਜੁਆਇਨ ਕੀਤਾ ਹੈ। ਬੈਟਰਅਪ ਸੈਨ ਫ੍ਰਾਂਸਿਸਕੋ ਦੀ ਹੈਲਥ-ਟੇਕ ਕੰਪਨੀ ਹੈ ਜੋ ਪੇਸ਼ੇਵਰ ਤੇ ਮਾਨਸਿਕ ਸਿਹਤ ਕੋਚਿੰਗ ਉਪਲਬਧ ਕਰਾਉਂਦੀ ਹੈ। ਇਹ ਕੰਪਨੀ ਸਾਲ 2013 'ਚ ਸ਼ੁਰੂ ਹੋਈ ਸੀ।
<blockquote class="twitter-tweet"><p lang="en" dir="ltr">Prince Harry joins Silicon Valley based coaching startup called BetterUp as Chief Impact Officer</p>— Megha Vishwanath (@MeghaVishwanath) <a href="https://www.abplive.com/videos/news/world-prince-harry-joins-new-joins-health-start-up-company-separated-from-royal-family-1830825" rel='nofollow'>March 23, 2021</a></blockquote> <script async src="https://platform.twitter.com/widgets.js" charset="utf-8"></script>
ਪ੍ਰਿੰਸ ਹੈਰੀ ਨੇ ਇਸ ਬਾਰੇ ਮੰਗਲਵਾਰ ਬਲੌਗ ਵੀ ਲਿਖਿਆ- 'ਮੈਂ ਬੈਟਰਅਪ ਟੀਮ ਤੇ ਭਾਈਚਾਰੇ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਮੌਕਾ ਦੇਣ ਲਈ ਸ਼ੁਕਰੀਆ। ਮੇਰਾ ਵਿਸ਼ਵਾਸ ਹੈ ਕਿ ਮਾਨਸਿਕ ਸਿਹਤ ਤੇ ਧਿਆਨ ਕੇਂਦਰਤ ਕਰਕੇ ਅਸੀਂ ਨਵੇਂ ਮੌਕੇ ਤੇ ਅੰਦਰ ਦੀ ਤਾਕਤ ਨੂੰ ਮਹਿਸੂਸ ਕਰ ਸਕਦੇ ਹਾਂ ਜੋ ਸਾਡੇ ਅੰਦਰ ਹੈ।'