Protest against Khalistan: ਅਮਰੀਕਾ ਵਿੱਚ ਭਾਰਤ ਪੱਖੀ ਤੇ ਖਾਲਿਸਤਾਨ ਪੱਖੀ ਆਹਮੋ-ਸਾਹਮਣੇ ਹੋ ਗਏ ਹਨ। ਖਾਲਿਸਤਾਨੀਆਂ ਦੀ ਰੈਲੀ ਤੋਂ ਬਾਅਦ ਅਮਰੀਕਾ ਦੇ ਸਾਂ ਫਰਾਂਸਿਸਕੋ ਵਿਖੇ ਭਾਰਤੀ ਅਮਰੀਕੀਆਂ ਨੇ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਸਫ਼ਾਰਤਖਾਨੇ ਸਾਹਮਣੇ ਸ਼ਾਂਤੀਪੂਰਨ ਰੈਲੀ ਕੀਤੀ। ਇਹ ਰੈਲੀ ਭਾਰਤੀ ਕੌਂਸੁਲੇਟ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਅੱਗਜ਼ਨੀ ਦੀ ਕੋਸ਼ਿਸ਼ ਕੀਤੇ ਜਾਣ ਮਗਰੋਂ ਕੀਤੀ ਗਈ।


ਦੱਸ ਦਈਏ ਕਿ ਖਾਲਿਸਤਾਨ ਸਮਰਥਕਾਂ ਵੱਲੋਂ ਦੋ ਜੁਲਾਈ ਨੂੰ ਟਵਿੱਟਰ ’ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਸਾਂ ਫਰਾਂਸਿਸਕੋ ’ਚ ਭਾਰਤੀ ਸਫ਼ਾਰਤਖ਼ਾਨੇ ’ਚ ਅੱਗਜ਼ਨੀ ਦੀ ਘਟਨਾ ਦਿਖਾਈ ਗਈ ਸੀ। ਇਹ ਕੁਝ ਹੀ ਮਹੀਨਿਆਂ ’ਚ ਹਿੰਸਾ ਦੀ ਅਜਿਹੀ ਦੂਜੀ ਘਟਨਾ ਸੀ। ਇਸ ਦਾ ਭਾਰਤ ਸਰਕਾਰ ਨੇ ਸਖਤ ਵਿਰੋਧ ਕੀਤਾ ਸੀ। 


ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਕੋਲ ਤਜਰਬੇ ਦੀ ਘਾਟ, ਜੇ ਡਰੇਨਾਂ ਦੀ ਸਫਾਈ ਤੇ ਬੰਨ੍ਹ ਮਜ਼ਬੂਤ ਕੀਤੇ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ: ਸੁਖਬੀਰ ਬਾਦਲ


ਇਸ ਹਫ਼ਤੇ ਸਾਂ ਫਰਾਂਸਿਸਕੋ ਤੇ ਇਸ ਦੇ ਨੇੜਲੇ ਖੇਤਰਾਂ ਤੋਂ ਵੱਡੀ ਗਿਣਤੀ ’ਚ ਭਾਰਤੀ ਅਮਰੀਕੀਆਂ ਨੇ ਭਾਰਤ ਦੀ ਹਮਾਇਤ ਕੀਤੀ ਤੇ ਹਾਲੀਆ ਹਿੰਸਕ ਕਾਰਵਾਈਆਂ ਖ਼ਿਲਾਫ਼ ਸਾਂ ਫਰਾਂਸਿਸਕੋ ਵਿੱਚ ਭਾਰਤੀ ਦੂਤਘਰ ਨਾਲ ਦੇ ਬਾਹਰ ਇੱਕ ਸ਼ਾਂਤੀਪੂਰਨ ਰੈਲੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਉਕਤ ਘਟਨਾ ਨੂੰ ਦਹਿਸ਼ਤੀ ਕਾਰਵਾਈ ਦੱਸਿਆ ਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹੇ ਕਰਨ ਦੀ ਮੰਗ ਕੀਤੀ।


ਦੱਸ ਦਈਏ ਕਿ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਇੱਥੇ ਸਫ਼ਾਰਤਖ਼ਾਨੇ ਦੇ ਦੌਰਾ ਕੀਤਾ ਸੀ ਤੇ ਮਿਸ਼ਨ ਵਿੱਚ ਭਾਰਤੀ ਰਾਜਦੂਤਾਂ ਅਤੇ ਅਧਿਕਾਰੀਆਂ ਨੂੰ ਮਿਲੇ ਸਨ। ਭਾਰਤ ਨੇ ਕੈਨੇਡਾ, ਬਰਤਾਨੀਆ ਤੇ ਅਮਰੀਕਾ ਵਰਗੇ ਆਪਣੇ ਭਾਈਵਾਲ ਦੇਸ਼ਾਂ ਨੂੰ ਕਿਹਾ ਹੈ ਕਿ ਉਹ ‘‘ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ’’ ਨੂੰ ਤਵੱਜੋ ਨਾ ਦੇਵੇ, ਕਿਉਂਕਿ ਇਹ ਦੁਵੱਲੇ ਸਬੰਧਾਂ ਲਈ ‘‘ਚੰਗੀ ਨਹੀਂ’’ ਹੈ।


ਇਹ ਵੀ ਪੜ੍ਹੋ: ਡੀਸੀ ਦੇ ਸਾਹਮਣੇ ਵਿਧਾਇਕ ਹੋ ਗਿਆ ਤੱਤਾ, ਬੋਲਿਆ ਜੇ ਕੰਮ ਨਹੀਂ ਕਰਨਾ ਤਾਂ ਸਾਫ਼ ਦੱਸੋ...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।