ਸਿੰਧ: ਪਾਕਿਸਤਾਨ ਦੇ ਸੂਬਾ ਸਿੰਧ ’ਚ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਸਨ। ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਿੰਧੀਆਂ ਨੇ ਹੁਣ ਪਾਕਿਸਤਾਨ ਦੇ ਗੁਆਂਢੀ ਦੇਸ਼ਾਂ ਤੋਂ ਖੁੱਲ੍ਹ ਕੇ ਮਦਦ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਆਧੁਨਿਕ ਸਿੰਧੀ ਰਾਸ਼ਟਰਵਾਦ ਦੇ ਬਾਨੀਆਂ ਵਿੱਚੋਂ ਇੱਕ ਜੀਐਮ ਸਈਅਦ ਦੀ 117ਵੀਂ ਜਯੰਤੀ ਮੌਕੇ ਕੀਤੀ ਵਿਸ਼ਾਲ ਆਜ਼ਾਦੀ ਸਮਰਥਕ ਰੈਲੀ ਵਿੱਚ ਪ੍ਰਦਰਸ਼ਨਕਾਰੀ ਸਿੰਧੂ ਦੇਸ਼ ਦੀ ਆਜ਼ਾਦੀ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਵਿਸ਼ਵ ਆਗੂਆਂ ਦੇ ਪੋਸਟਰ ਹੱਥਾਂ ’ਚ ਲਈ ਖੜ੍ਹੇ ਵਿਖਾਈ ਦਿੱਤੇ।

ਇਸ ਦੇ ਨਾਲ ਹੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸੋਰੋ ਜ਼ਿਲ੍ਹੇ ’ਚ ਸਈਅਦ ਦੇ ਜੱਦੀ ਸ਼ਹਿਰ ’ਚ ਐਤਵਾਰ ਨੂੰ ਵਿਸ਼ਾਲ ਰੈਲੀ ਦੌਰਾਨ ਲੋਕਾਂ ਨੇ ਆਜ਼ਾਦੀ ਦੇ ਨਾਅਰੇ ਵੀ ਲਾਏ। ਕੁਝ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ‘ਸਿੰਧ’ ਸਿੰਧੂ ਘਾਟੀ ਦੀ ਸੱਭਿਅਤਾ ਤੇ ਵੈਦਿਕ ਧਰਮ ਦਾ ਘਰ ਹੈ, ਜਿਸ ਉੱਤੇ ਬ੍ਰਿਟਿਸ਼ ਸਾਮਰਾਜ ਵੱਲੋਂ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ ਤੇ ਉਨ੍ਹਾਂ ਨੇ ਅੱਗੇ 1947 ’ਚ ਉਸ ਨੂੰ ਪਾਕਿਸਤਾਨ ਦੇ ਇਸਲਾਮਿਕ ਹੱਥਾਂ ’ਚ ਪਹੁੰਚਾ ਦਿੱਤਾ ਸੀ।



ਸਿੰਧ ਮੁੱਤਹਿਦਾ ਮੁਹਾਜ਼ ਦੇ ਪ੍ਰਧਾਨ ਸ਼ਫ਼ੀ ਮੁਹੰਮਦ ਬੁਰਫ਼ਾਤ ਨੇ ਕਿਹਾ ਕਿ ਸਿੰਧ ਉੱਤੇ ਜਿੰਨੇ ਵੀ ਵਿਦੇਸ਼ੀ ਹਮਲੇ ਹੋਏ, ਹਰ ਵਾਰ ਇੱਥੋਂ ਦੇ ਵਾਸੀਆਂ ਨੇ ਸਦਾ ਆਪਸੀ ਫਿਰਕੂ ਏਕਤਾ ਤੇ ਭਾਈਚਾਰਾ ਬਣਾ ਕੇ ਰੱਖਿਆ।

ਬਰਫ਼ਤ ਨੇ ਕਿਹਾ ਕਿ ਸਿੰਧ ਨੇ ਭਾਰਤ ਨੂੰ ਆਪਣਾ ਨਾਮ ਦਿੱਤਾ। ਸਿੰਧ ਦੇ ਨਾਗਰਿਕ ਜੋ ਉਦਯੋਗ, ਦਰਸ਼ਨ, ਸਮੁੰਦਰੀ ਨੇਵੀਗੇਸ਼ਨ, ਗਣਿਤ ਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮੋਹਰੀ ਸਨ, ਉਹ ਅੱਜ ਪਾਕਿਸਤਾਨੀ ਵੱਲੋਂ ਇਸਲਾਮ ਤੇ ਫ਼ਾਸ਼ੀਵਾਦੀ ਅੱਤਵਾਦ ਦੀਆਂ ਜ਼ੰਜੀਰਾਂ ਨਾਲ ਬੱਝੇ ਹੋਏ ਹਨ।

ਉਨ੍ਹਾਂ ਕਿਹਾ ਕਿ ਸਿੰਧੀ ਲੋਕ ਪਾਕਿਸਤਾਨ ਦੇ ਅੱਤਵਾਦੀ ਰਾਜ ਦੀ ਜਾਬਰ ਗ਼ੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦੇ। ਇਸੇ ਲਈ ਅਸੀਂ ਸਮੁੱਚੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਫ਼ਾਸ਼ੀਵਾਦ ਤੋਂ ਛੁਟਕਾਰਾ ਪਾ ਕੇ ਰਾਸ਼ਟਰੀ ਸੁਤੰਤਰਤਾ ਲਈ ਸੰਘਰਸ਼ ਕਰਦਿਆਂ ਅੱਗੇ ਵਧੀਏ।

ਇਹ ਵੀ ਪੜ੍ਹੋਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੀ ਆਰਐਸਐਸ, ਸਿੱਧਾਰਮੱਈਆ ਦਾ ਵੱਡਾ ਦਾਅਵਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904