ਵਾਸ਼ਿੰਗਟਨ: ਅਮਰੀਕਾ ਦੇ ਸ਼ਹਿਰ ਸਿਆਟਲ ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਫ਼ੌਜੀ ਨੂੰ ਗੋਲ਼ੀਆਂ ਜਾਨੋਂ ਮਾਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਅਨਾਹਿਤਦੀਪ ਸਿੰਘ ਸੰਧੂ ਵਜੋਂ ਹੋਈ ਹੈ ਜੋ ਅਮਰੀਕੀ ਜਲ ਸੈਨਾ ਵਿੱਚ ਪ੍ਰਾਈਵੇਟ ਰੈਂਕ 'ਤੇ ਤਾਇਨਾਤ ਸੀ ਅਤੇ ਜਲ ਸੈਨਾ ਦੇ ਹਵਾਈ ਜਹਾਜ਼ਾਂ ਵਾਲੇ ਵਿਭਾਗ ਵਿੱਚ ਕਾਰਜਸ਼ੀਲ ਸੀ।
ਅਨਾਹਿਤਦੀਪ ਸਿੰਘ ਸੰਧੂ ਦੇ ਕਤਲ ਦਾ ਇਲਜ਼ਾਮ 25 ਸਾਲਾ ਨੌਜਵਾਨ ਕੁਓਵਿਨ ਸ਼ਕੁਇਲ ਰੋਊਨਟਰੀ ਦੇ ਸਿਰ ਲੱਗਾ ਹੈ, ਜੋ ਉਸੇ ਅਪਾਰਟਮੈਂਟ ਬਿਲਡਿੰਗ 'ਚ ਰਹਿੰਦਾ ਸੀ ਜਿੱਥੇ ਸੰਧੂ ਦਾ ਕਤਲ ਹੋਇਆ ਸੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਉਸ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਬੀਤੀ ਪਹਿਲੀ ਮਈ ਨੂੰ ਅਨਾਹਿਤਦੀਪ ਆਪਣੇ ਦੋਸਤ ਨੂੰ ਮਿਲਣ ਲਈ ਅਮਰੀਕਾ ਦੇ ਜਾਰਜੀਆ ਸੂਬੇ 'ਚ ਗਿਆ ਸੀ। ਇੱਥੇ ਕਿੰਗਜ਼ਵਿਲੇ ਅਪਾਰਟਮੈਂਟ ਦੀ ਪਾਰਕਿੰਗ ਵਿੱਚ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੰਧੂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਐਤਵਾਰ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ।
ਪੰਜਾਬੀ ਮੂਲ ਦੇ ਅਮਰੀਕੀ ਨੇਵੀ ਅਫ਼ਸਰ ਦਾ ਗੋਲ਼ੀਆਂ ਮਾਰ ਕੇ ਕਤਲ
ਏਬੀਪੀ ਸਾਂਝਾ
Updated at:
04 May 2019 03:24 PM (IST)
ਪਹਿਲੀ ਮਈ ਨੂੰ ਅਨਾਹਿਤਦੀਪ ਆਪਣੇ ਦੋਸਤ ਨੂੰ ਮਿਲਣ ਲਈ ਅਮਰੀਕਾ ਦੇ ਜਾਰਜੀਆ ਸੂਬੇ 'ਚ ਗਿਆ ਸੀ। ਇੱਥੇ ਕਿੰਗਜ਼ਵਿਲੇ ਅਪਾਰਟਮੈਂਟ ਦੀ ਪਾਰਕਿੰਗ ਵਿੱਚ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੰਧੂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਐਤਵਾਰ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ।
- - - - - - - - - Advertisement - - - - - - - - -