ਲੰਦਨ: ਯੂਨਾਈਟੇਡ ਕਿੰਗਡਮ ਦੇ ਸਭ ਤੋਂ ਵੱਡੇ ਪੈਲੇਸ ਬਲੇਨਹਿਮ ਵਿੱਚ ਸੋਨੇ ਨਾਲ ਬਣੀ ਟੌਇਲਟ ਸੀਟ ਲਾਈ ਜਾਏਗੀ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਆਉਣ-ਜਾਣ ਵਾਲੇ ਵਿਜ਼ੀਟਰਸ ਵੀ ਇਸ ਦਾ ਇਸਤੇਮਾਲ ਕਰ ਸਕਣਗੇ। ਇਹ ਟੌਇਲਟ ਸੀਟ ਉਸ ਕਮਰੇ ਕੋਲ ਲਾਈ ਜਾਏਗੀ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜਨਮ ਹੋਇਆ ਸੀ। ਇਸ ਇਮਾਰਤ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਵਿੱਚ ਸ਼ਾਮਲ ਕੀਤਾ ਹੈ।

ਆਕਸਫੋਰਡਸ਼ਾਇਰ ਸਥਿਤ ਬਲੇਨਹਿਮ ਪੈਲੇਸ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਘਰ ਹੈ। ਉਨ੍ਹਾਂ ਦੇ ਕਮਰੇ ਕੋਲ ਸਥਿਤ ਕਮਰੇ ਵਿੱਚ ਇਹ ਸੀਟ ਲੱਗੇਗੀ। ਰਿਪੋਰਟਾਂ ਮੁਤਾਬਕ ਵਿਜ਼ੀਟਰਸ ਨਾ ਸਿਰਫ ਇਸ ਨੂੰ ਵੇਖ ਸਕਣਗੇ, ਬਲਕਿ ਇਸ ਦਾ ਇਸਤੇਮਾਲ ਵੀ ਕਰ ਸਕਣਗੇ। ਮਾਰਲਬੋਰੋ ਪਰਿਵਾਰ ਲਈ ਵੀ ਇਹ ਪਹਿਲੀ ਵਾਰ ਹੋਏਗਾ। ਇਸ ਪਰਿਵਾਰ ਦੇ ਵੰਸ਼ਜ਼ ਬੀਤੇ 300 ਸਾਲਾਂ ਤੋਂ ਨੀ ਜ਼ਿਆਦਾ ਸਮੇਂ ਤੋਂ ਬਲੇਨਹਿਮ ਪੈਲੇਸ ਦੀਆਂ ਲਗਜ਼ਰੀ ਸੁਵਿਧਾਵਾਂ ਦਾ ਇਸਤੇਮਾਲ ਕਰਦੇ ਆ ਰਹੇ ਹਨ।

ਬਲੇਨਹਿਮ ਆਰਟ ਫਾਊਂਡੇਸ਼ਨ ਦੇ ਸੰਸਥਾਪਕ ਸਪੇਂਸਰ ਚਰਚਿਲ ਨੇ ਕਿਹਾ ਕਿ ਉਹ ਚਾਂਦੀ ਦਾ ਚਮਚ ਮੂੰਹ ਵਿੱਚ ਲੈ ਕੇ ਪੈਦਾ ਹੋਏ ਹਨ। ਪਰ ਉਨ੍ਹਾਂ ਵੀ ਕਦੀ ਸੋਨੇ ਦੀ ਬਣੀ ਟੌਇਲਟ ਸੀਟ ਦਾ ਇਸਤੇਮਾਲ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸੀਟ ਦੀ ਸੁਰੱਖਿਆ ਲਈ ਵੀ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ। ਹਾਲਾਂਕਿ ਇਸਦੇ ਇਸਤੇਮਾਲ ਲਈ ਲਾਈਨ ਲੱਗੇਗੀ ਜਾਂ ਬੁਕਿੰਗ ਹੋਏਗੀ, ਇਸ ਹਾਲੇ ਤੈਅ ਨਹੀਂ ਹੋਇਆ।