ਨਿਊਯਾਰਕ: ਬਹੁਕਰੋੜੀ ਡਾਲਰ ਦੇ ਇਮੀਗ੍ਰੇਸ਼ਨ ਘੁਟਾਲੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਮਰੀਕਾ ਦੀ ਜ਼ਿਲ੍ਹਾ ਅਦਾਲਤ ਨੇ ਹਰਦੇਵ ਪਨੇਸਰ (70) ਨੂੰ ਸਥਾਨਕ ਕਾਨੂੰਨ ਮੁਤਾਬਕ ਕਈ ਧਾਰਾਵਾਂ ਤਹਿਤ ਦੋਸ਼ੀ ਪਾਇਆ।


ਜ਼ਿਲ੍ਹਾ ਜੱਜ ਗੌਂਜ਼ਾਲੋ ਕੁਰੀਅਲ ਨੇ ਪਨੇਸਰ ਨੂੰ ਘਪਲੇ, ਨਕਲੀ ਫੈਡਰਲ ਅਧਿਕਾਰੀ ਬਣਨ ਤੇ ਵਿੱਤੀ ਲੈਣ-ਦੇਣ ਲਈ ਬਣਾਉਟੀ ਪ੍ਰਬੰਧ ਵਿਕਸਤ ਕਰਨ ਦਾ ਦੋਸ਼ੀ ਪਾਇਆ ਹੈ। ਪਨੇਸਰ ਨੂੰ ਸਜ਼ਾ ਮਈ ਮਹੀਨੇ ਸੁਣਾਈ ਜਾਵੇਗੀ ਤੇ ਉਸ ਨੂੰ ਇਨ੍ਹਾਂ ਦੋਸ਼ਾਂ ਲਈ 20 ਸਾਲ ਤੋਂ ਵਧ ਸਮੇਂ ਦੀ ਕੈਦ ਹੋ ਸਕਦੀ ਹੈ।