ਸ਼ਹੀਦ ਭਗਤ ਸਿੰਘ ਨਗਰ: 22 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਇੰਗਲੈਂਡ ਜਾ ਵੱਸੇ ਸੁਖਵਿੰਦਰ ਸਿੰਘ ਗਿੱਲ ਦੇ ਕਤਲ ਦੀ ਖ਼ਬਰ ਨਾਲ ਪਰਿਵਾਰ 'ਚ ਸੁੰਨ ਪਸਰ ਗਈ। ਇਹ ਘਟਨਾ ਇੰਗਲੈਂਡ ਦੇ ਲਿਸਟਰ ਸ਼ਹਿਰ 'ਚ ਵਾਪਰੀ। ਬੰਗਾ ਦੇ ਨੇੜਲੇ ਪਿੰਡ ਕਜਲਾ ਵਾਸੀ ਇਸ ਵਿਅਕਤੀ ਨੂੰ ਉਸ ਦੇ ਨਾਲ ਹੀ ਕੰਮ ਕਰਦੇ ਸਾਥੀ ਨੇ ਘਟਨਾ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਰੋਜ਼ਾਨਾ ਦੀ ਤਰ੍ਹਾਂ ਕੰਮ ਲਈ ਫੈਕਟਰੀ ਪੁੱਜਾ ਤਾਂ ਕਿਸੇ ਗੱਲੋਂ ਉਸ ਦਾ ਉਸ ਦੇ ਸਾਥੀ ਨਾਲ ਤਕਰਾਰ ਹੋ ਗਿਆ। ਗੁੱਸੇ 'ਚ ਆਏ ਉਸ ਦੇ ਸਾਥੀ ਨੇ ਛੁਰਾ ਮਾਰ ਕੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਮਿਤ੍ਰਕ ਦੀ ਮਾਤਾ ਕਸ਼ਮੀਰ ਕੌਰ ਅਤੇ ਭਰਾ ਅਮਰਜੀਤ ਸਿੰਘ ਨੇ ਉਹਨਾਂ ਨੂੰ ਇਸ ਘਟਨਾ ਸਬੰਧੀ ਵਿਦੇਸ਼ੋਂ ਟੈਲੀਫ਼ੋਨ 'ਤੇ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਥੋਂ ਦੀ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੁਖਵਿੰਦਰ ਸਿੰਘ ਦੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਦੱਸਣਯੋਗ ਹੈ ਕਿ ਮਿਤ੍ਰਕ 22ਸਾਲ 'ਚ ਇੱਕ ਵੀ ਵਾਰ ਵਤਨ ਨਹੀਂ ਪਰਤਿਆ ਸੀ ਅਤੇ ਹੁਣ ਉਹ ਪੱਕਾ ਹੋਣ ਤੋਂ ਬਾਅਦ ਜਲਦ ਦੇਸ਼ ਆਉਣ ਬਾਰੇ ਦੱਸ ਰਿਹਾ ਸੀ।