ਨਵੀਂ ਦਿੱਲੀ: ਪਾਕਿਸਤਾਨ ਦੇ ਸੀਨੀਅਰ ਖਿਡਾਰੀ ਸ਼ੋਇਬ ਮਲਿਕ ਨੇ ਅੰਤਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਮਲਿਕ ਨੇ ਵੰਨਡੇ ਕ੍ਰਿਕੇਟ ਛੱਡਣ ਦਾ ਐਲਾਨ ਕਰ ਦਿੱਤਾ। ਇਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਦਿੱਤੀ।
ਮਲਿਕ ਨੇ ਟਵਿਟਰ ‘ਤੇ ਪੋਸਟ ਕਰਦੇ ਹੋਏ ਲਿਖਿਆ, “ਮੈਂ ਅੱਜ ਓਡੀਆਈ ਅੰਤਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਜਿਨ੍ਹਾਂ ਨਾਲ ਮੈਂ ਮੈਚ ਖੇਡੇ, ਜਿਨ੍ਹਾਂ ਕੋਚ ਨੇ ਮੈਨੂੰ ਟ੍ਰੇਨਿੰਗ ਦਿੱਤੀ, ਪਰਿਵਾਰ, ਦੋਸਤਾਂ ਅਤੇ ਮੀਡੀਆ ਸਾਰਿਆਂ ਦਾ ਧੰਨਵਾਦ। ਖਾਸ ਕਰ ਮੈਂ ਆਪਣੇ ਫੈਨਜ਼ ਦਾ ਬੇਹੱਦ ਧੰਨਵਾਦੀ ਹਾਂ। ਸਾਰਿਆਂ ਨੂੰ ਮੇਰਾ ਪਿਆਰ।”
ਇਸ ਤੋਂ ਪਹਿਲਾਂ ਵਿਸ਼ਵ ਕੱਪ ‘ਚ ਆਪਣੇ ਦੇਸ਼ ਦੇ ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਸ਼ਾਹੀਨ ਸ਼ਾਹ ਅਪਰੀਦੀ ਦੇ ਛੇ ਵਿਕਟ ਲੈਣ ਤੋਂ ਬਾਅਦ ਪਾਕਿ ਨੇ ਬੰਗਲਾਦੇਸ਼ ਨੂੰ ਕੱਲ੍ਹ ਦੇ ਮੈਚ ‘ਚ 94 ਦੋੜਾਂ ਨਾਲ ਮਾਤ ਦਿੱਤੀ ਪਰ ਇਸ ਜਿੱਤ ਤੋਂ ਬਾਅਦ ਵੀ ਪਾਕਿਸਤਾਨ ਦਾ ਸੈਮੀਫਾਈਨਲ ‘ਚ ਐਂਟਰੀ ਕਰਨ ਦਾ ਸੁਪਨਾ ਟੁੱਟ ਗਿਆ।
ਵਰਲਡ ਕੱਪ 2016 ‘ਚ ਸ਼ੋਇਬ ਮਲਿਕ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। ਮਲਿਕ ਨੇ 3 ਮੈਚ ਖੇਡੇ ਜਿਨ੍ਹਾਂ ‘ਚ ਉਨ੍ਹਾਂ ਨੇ ਸਿਰਫ 8 ਦੋੜਾਂ ਹੀ ਬਣਾਈਆਂ। ਵਰਲਡ ਕੱਪ 2019 ‘ਚ ਮਲਿਕ ਨੇ ਆਪਣਾ ਆਖ਼ਰੀ ਮੈਚ ਭਾਰਤ ਖਿਲਾਫ ਖੇਡਿਆ ਜਿਸ ‘ਚ ਉਹ ਜ਼ੀਰੋ ‘ਤੇ ਹੀ ਆਊਟ ਹੋ ਗਏ।
ਮਲਿਕ ਨੇ 14 ਅਕਤੂਬਰ 1999 ਤੋਂ ਸ਼ਾਰਜਾਹ ‘ਚ ਵੈਸਟ ਇੰਡੀਜ਼ ਖਿਲਾਫ ਆਪਣੇ ਵਨਡੇ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਸੀ। ਮਲਿਕ ਨੇ ਟੇਸਟ ਕ੍ਰਿਕੇਟ ਤੋਂ 2015 ‘ਚ ਹੀ ਸੰਨਿਆਸ ਲੈ ਲਿਆ ਸੀ। ਪਾਕਿਸਤਾਨ ਦੇ ਲਈ ਉਸ ਨੇ 287 ਵੰਨਡੇ ਮੈਚ ਖੇਡੇ। ਇਸ ‘ਚ ਉਸ ਨੇ 34.55 ਦੇ ਔਸਤ ਨਾਲ 7534 ਦੋੜਾਂ ਬਣਾਈਆਂ। ਉਨ੍ਹਾਂ ਵਨਡੇ ‘ਚ ਨੌ ਸੈਂਕੜੇ ਤੇ 44 ਅਰਧ ਸੈਂਕੜੇ ਲਾਏ। ਇਸ ਦੇ ਨਾਲ ਹੀ ਉਹ ਅਜੇ ਟੀ-20 ਕ੍ਰਿਕੇਟ ਖੇਡਣਾ ਜਾਰੀ ਰੱਖਣਗੇ।