ਪੈਰਿਸ: ਫਰਾਂਸ ਦਾ ਖੂਬਸੂਰਤ ਓਲਰਿਨ ਦੀਪ (orlin island) ਇਸ ਸਮੇਂ ਕੁੱਕੜ ਨੂੰ ਲੈ ਕੇ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਕੁੱਕੜ ਦੀ ਬਾਂਗ ਨੂੰ ਲੈ ਕੇ ਸ਼ੁਰੂ ਹੋਈ ਅਦਾਲਤੀ ਲੜਾਈ ਕੌਮੀ ਸਨਮਾਨ ਨਾਲ ਜੁੜੀ ਹੋਈ ਹੈ। ਦਰਅਸਲ ਇੱਥੋਂ ਦੀ ਮਹਿਲਾ ਨੇ ਮੁਰਗਾ ਪਾਲਿਆ ਹੋਇਆ ਹੈ। ਮੌਰਿਸ ਨਾਂ ਦੇ ਇਸ ਮੁਰਗੇ ਦੀ ਬਾਂਗ ਤੋਂ ਤੰਗ ਆ ਕੇ ਇੱਕ ਬਜ਼ੁਰਗ ਜੋੜੇ ਨੇ ਅਦਾਲਤ ਵਿੱਚ ਕੇਸ ਠੋਕ ਦਿੱਤਾ ਹੈ। ਇਨ੍ਹਾਂ ਦਾ ਇਲਜ਼ਾਮ ਹੈ ਕਿ ਰੋਜ਼ਾਨਾ ਮੁਰਗੇ ਦੀ ਆਵਾਜ਼ ਨਾਲ ਇਨ੍ਹਾਂ ਦੀ ਨਾਂਦ ਖਰਾਬ ਹੁੰਦੀ ਹੈ। ਇਸ ਨਾਲ ਹੋਰਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ।


ਉੱਧਰ ਮੁਰਗੇ ਦੀ ਮਾਲਕਣ ਦਾ ਕਹਿਣਾ ਹੈ ਕਿ ਉਹ ਸੈਂਡ-ਪਿਅਰੇ ਡੀ-ਆਲੇਰਾਨ (Saint-Pierre-d'Oléron) ਪਿੰਡ ਵਿੱਚ ਰਹਿੰਦੀ ਹੈ ਜਿੱਥੇ ਅਜਿਹਾ ਹੋਣਾ ਆਮ ਗੱਲ ਹੈ। ਹੁਣ ਇਹ ਅਦਾਲਤੀ ਲੜਾਈ (Court Fight) ਕੌਮੀ ਅਣਖ ਨਾਲ ਜੁੜ ਗਈ ਹੈ ਕਿਉਂਕਿ ਮੁਰਗਾ ਫਰਾਂਸ ਦੇ ਕੌਮੀ ਪ੍ਰਤੀਕਾਂ ਵਿੱਚੋਂ ਇੱਕ ਹੈ। ਲਿਹਾਜ਼ਾ ਕੁਝ ਲੋਕ ਇਸ ਮਾਮਲੇ ਵਿੱਚ ਮੁਰਗਾ ਤੇ ਉਸ ਦੀ ਮਾਲਕਣ ਕਾਰੀਨ ਫੇਸੇਊ (Corinne Fesseau) ਦੇ ਨਾਲ ਖੜੇ ਹਨ।

ਮੁਰਗੇ ਦੀ ਮਾਲਕਣ ਦੀ ਦਲੀਲ ਹੈ ਕਿ ਉਹ ਆਪਣੇ ਮੁਰਗੇ ਨੂੰ ਸ਼ੈੱਡ ਵਿੱਚ ਰੱਖਦੀ ਹੈ ਤੇ ਰੌਸ਼ਨੀ ਬੁਝਾ ਦਿੰਦੀ ਹੈ ਤਾਂ ਕਿ ਹਨ੍ਹੇਰੇ ਕਰਕੇ ਉਹ ਬਾਂਗ ਨਾ ਦੇ ਸਕੇ। ਸੋਸ਼ ਮੀਡੀਆ 'ਤੇ ਵਾਇਰਲ ਇਸ ਖ਼ਬਰ 'ਤੇ ਪ੍ਰਤੀਕਿਰਿਆ ਦੇਣ ਵਾਲੇ ਵੀ ਦੋ ਧੜਿਆਂ ਵਿੱਚ ਵੰਡੇ ਗਏ ਹਨ।