ਸਿਆਟਲ: ਕੈਨੇਡਾ ਤੋਂ ਨਾਜਾਇਜ਼ ਢੰਗ ਨਾਲ 800 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ’ਚ ਦਾਖ਼ਲ ਕਰਾਉਣ ਵਾਲੇ ਪੰਜਾਬੀ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੇ ਅਦਾਲਤ ਵਿੱਚ ਸਵੀਕਾਰ ਕੀਤਾ ਸੀ ਕਿ ਉਸ ਨੇ ਚਾਰ ਸਾਲਾਂ ਵਿੱਚ 800 ਤੋਂ ਵੱਧ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ ਵਿੱਚ ਲਿਆਂਦਾ ਸੀ। ਇਸ ਕੰਮ ਲਈ 500,000 ਡਾਲਰ ਤੋਂ ਵੱਧ ਲਏ ਸਨ।



ਹਾਸਲ ਜਾਣਕਾਰੀ ਮੁਤਾਬਕ 49 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੂੰ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਦਾਖਲ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਐਲਕ ਗਰੋਵ ਦੇ ਰਜਿੰਦਰਪਾਲ ਸਿੰਘ ਉਰਫ਼ ਜਸਪਾਲ ਗਿੱਲ ਨੂੰ ਸਿਆਟਲ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ।

ਜਸਪਾਲ ਗਿੱਲ ਨੇ ਫਰਵਰੀ ਵਿੱਚ ਦੋਸ਼ੀ ਕਬੂਲ ਕੀਤਾ ਸੀ ਤੇ ਮੰਨਿਆ ਸੀ ਕਿ ਉਸ ਨੇ ਤਸਕਰੀ ਗਰੋਹ ਦੇ ਪ੍ਰਮੁੱਖ ਮੈਂਬਰ ਵਜੋਂ ਇਸ ਕੰਮ ਲਈ 500,000 ਡਾਲਰ ਤੋਂ ਵੱਧ ਲਏ ਸਨ। ਉਹ ਭਾਰਤੀਆਂ ਨੂੰ ਨਾਜਾਇਜ਼ ਢੰਗ ਨਾਲ ਅਮਰੀਕਾ ’ਚ ਦਾਖਲ ਕਰਾਉਣ ਲਈ ਉਬੇਰ ਦੀ ਵਰਤੋਂ ਕਰਦਾ ਸੀ। ਚਾਰ ਸਾਲਾਂ ਦੇ ਅਰਸੇ ਵਿੱਚ ਉਸ ਨੇ 800 ਤੋਂ ਵੱਧ ਲੋਕਾਂ ਨੂੰ ਅਮਰੀਕਾ ਵਿੱਚ ਲਿਆਂਦਾ।


ਮੁਲਜ਼ਮ ਨੇ ਅਦਾਲਤ ਵਿੱਚ ਸਵੀਕਾਰ ਕੀਤਾ ਸੀ ਕਿ ਉਸ ਨੇ ਚਾਰ ਸਾਲਾਂ ਵਿੱਚ 800 ਤੋਂ ਵੱਧ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ ਵਿੱਚ ਲਿਆਂਦਾ ਸੀ। ਇਸ ਕੰਮ ਲਈ 500,000 ਡਾਲਰ ਤੋਂ ਵੱਧ ਲਏ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ATM 'ਚੋਂ ਪੈਸੇ ਨਹੀਂ ਪੂਰੀ ਮਸ਼ੀਨ ਹੀ ਕਰ ਦਿੰਦੇ ਸੀ ਗਾਇਬ , ਪੁਲਿਸ ਦੇ ਅੜਿੱਕੇ ਚੜ੍ਹੇ 3 ਚੋਰ


ਇਹ ਵੀ ਪੜ੍ਹੋ :: ਸ਼ਿਮਲਾ ਦੇ ਰਾਮਪੁਰ 'ਚ 500 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ , ਚਾਰ ਦੀ ਮੌਤ, ਇਕ ਗੰਭੀਰ ਜ਼ਖਮੀ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ