ਇਟਲੀ 'ਚ ਦੁਖੀ ਹੋ ਪੰਜਾਬੀ ਨੇ ਲਿਆ ਫਾਹਾ
ਏਬੀਪੀ ਸਾਂਝਾ | 23 Feb 2020 11:32 AM (IST)
ਇਟਲੀ ਤੋਂ ਬੁਰੀ ਖ਼ਬਰ ਆਈ ਹੈ। ਇੱਥੋਂ ਦੇ ਜ਼ਿਲ੍ਹਾ ਲਤੀਨਾ ਦੇ ਕਸਬਾ ਬੋਰਗੋ ਹਰਮਾਦਾ ਵਿੱਚ ਪੰਜਾਬੀ ਨੌਜਵਾਨ ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਹੈਰਾਨੀ ਦੀ ਗੱਲ਼ ਹੈ ਕਿ ਮ੍ਰਿਕਤ ਪੰਜਾਬੀ ਪਿਛਲੇ ਦਹਾਕੇ ਤੋਂ ਇੱਥੇ ਰਹਿ ਰਿਹਾ ਸੀ ਪਰ ਹੁਣ ਪ੍ਰੇਸ਼ਾਨੀ ਕਰਕੇ ਇਹ ਖਤਰਨਾਕ ਕਦਮ ਚੁੱਕ ਲਿਆ।
ਸੰਕੇਤਕ ਤਸਵੀਰ
ਰੋਮ: ਇਟਲੀ ਤੋਂ ਬੁਰੀ ਖ਼ਬਰ ਆਈ ਹੈ। ਇੱਥੋਂ ਦੇ ਜ਼ਿਲ੍ਹਾ ਲਤੀਨਾ ਦੇ ਕਸਬਾ ਬੋਰਗੋ ਹਰਮਾਦਾ ਵਿੱਚ ਪੰਜਾਬੀ ਨੌਜਵਾਨ ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਹੈਰਾਨੀ ਦੀ ਗੱਲ਼ ਹੈ ਕਿ ਮ੍ਰਿਕਤ ਪੰਜਾਬੀ ਪਿਛਲੇ ਦਹਾਕੇ ਤੋਂ ਇੱਥੇ ਰਹਿ ਰਿਹਾ ਸੀ ਪਰ ਹੁਣ ਪ੍ਰੇਸ਼ਾਨੀ ਕਰਕੇ ਇਹ ਖਤਰਨਾਕ ਕਦਮ ਚੁੱਕ ਲਿਆ। ਹਾਸਲ ਜਾਣਕਾਰੀ ਅਨੁਸਾਰ ਪਿਛਲੇ ਦਹਾਕੇ ਤੋਂ ਇਟਲੀ ਵਿੱਚ ਰਹਿ ਰਹੇ ਹਰਦੀਪ ਸਿੰਘ ਨੇ ਪ੍ਰੇਸ਼ਾਨੀ ਕਾਰਨ ਆਪਣੇ ਘਰ ਦੇ ਕਮਰੇ ਦੀ ਛੱਤ ਨਾਲ ਪਰਨੇ ਨਾਲ ਫਾਹਾ ਲੈ ਲਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਹਰਦੀਪ ਸਿੰਘ ਪੰਜਾਬ ਸੂਬੇ ਨਾਲ ਸਬੰਧਤ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਸਬੰਧਤ ਮਹਿਕਮੇ ਹਵਾਲੇ ਕਰ ਦਿੱਤੀ ਹੈ।