Punjabi Arrested in USA: ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਿੱਥੇ ਆਪਣੀ ਸਖਤ ਮਿਹਨਤ ਦਾ ਲੋਹਾ ਮੰਨਵਾਉਂਦਿਆਂ ਬੁਲੰਦੀਆਂ ਦੇ ਸਿਖਰ ਛੋਹੇ ਹਨ, ਉੱਥੇ ਹੀ ਕੁਝ ਲੋਕ ਕੌਮ ਦਾ ਸਿਰ ਨੀਂਵਾ ਵੀ ਕਰ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਅਮਰੀਕਾ ਵਿੱਚ ਸਾਹਮਣੇ ਆਇਆ ਹੈ। ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਸ਼ਿੰਗਟਨ ਤੇ ਕੈਲੇਫੋਰਨੀਆ ਵਿੱਚ ਸਿੰਘ ਆਰਗੇਨਾਈਜੇਸ਼ਨ ਨਾਂ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

Continues below advertisement

ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ (ਪੁਲਿਸ ਵਿਭਾਗ) ਵੱਲੋਂ ਕਥਿਤ ਮੁਲਜ਼ਮਾਂ ਦੀ ਪਛਾਣ ਪਰਮਵੀਰ ਸਿੰਘ (29), ਹਰਪ੍ਰੀਤ ਸਿੰਘ (26), ਅਰਸ਼ਪ੍ਰੀਤ ਸਿੰਘ (27) ਸਾਰੇ ਵਾਸੀ ਰੈਂਚੋ ਕੂਕਾਮੋਂਗਾ, ਸੰਦੀਪ ਸਿੰਘ (31) ਵਾਸੀ ਸੇਂਟ ਬਰਨਾਰਡ, ਮਨਦੀਪ ਸਿੰਘ (42), ਰਣਜੋਧ ਸਿੰਘ (38) ਦੋਹੇਂ ਵਾਸੀ ਬੇਕਰਜ਼ਫੀਲਡ, ਗੁਰਨੇਕ ਸਿੰਘ ਚੌਹਾਨ (40), ਵਿਕਰਮਜੀਤ ਸਿੰਘ (30), ਨਰਾਇਣ ਸਿੰਘ (27) ਤਿੰਨੇ ਵਾਸੀ ਫੋਨਟਾਨਾ, ਬਿਕਰਮਜੀਤ ਸਿੰਘ (27) ਵਾਸੀ ਸੈਕਰਾਮੈਂਟੋ, ਹਿੰਮਤ ਸਿੰਘ ਖਾਲਸਾ (28) ਵਾਸੀ ਰੈਂਟਨ (ਵਸ਼ਿੰਗਟਨ) ਤੇ ਉਨ੍ਹਾਂ ਦੇ ਸਾਥੀ ਐਲਗਰ ਹਰਨਾਂਦੇਜ (27) ਵਾਸੀ ਫੋਨਟਾਨਾ ਵਜੋਂ ਕੀਤੀ ਗਈ ਹੈ।

Continues below advertisement

ਪੁਲਿਸ ਦੀ ਸਾਂਝੀ ਜਾਂਚ ਟੀਮ ਵਲੋਂ ਦੱਸਿਆ ਗਿਆ ਕਿ 2021 ਤੋਂ ਢੋਆ ਢੁਆਈ ਦੇ ਨਾਂ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੇਫੋਰਨੀਆਂ ਤੇ ਵਸ਼ਿੰਗਟਨ ਦੀਆਂ ਕਾਉਂਟੀ ਪੁਲਿਸ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ। ਇਨ੍ਹਾਂ ਟੀਮਾਂ ਨੇ ਲੰਮੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁਝ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਨਾਂ ਹੇਠ ਗੈਂਗ ਬਣਾਇਆ ਹੋਇਆ ਸੀ, ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਹੇਠ ਕੀਮਤੀ ਸਮਾਨ ਦੀ ਢੋਆ ਢੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦਾ ਤੇ ਠਿਕਾਣੇ ਉੱਤੇ ਪਹੁੰਚਾਣ ਦੀ ਥਾਂ ਵੇਚ ਦਿੰਦੇ।

ਪੁਲਿਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪੇ ਮਾਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨ੍ਹਾਂ ਵੱਲੋਂ ਚਾਰ ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤਾ ਕੀਮਤੀ ਸਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਰੇਟ ’ਤੇ ਵੇਚਦੇ ਸਨ। ਇਹ ਕਾਰਵਾਈ ਫੈਡਰਲ ਜਾਂਚ ਬਿਊਰੋ, ਰਿਵਰਸਾਈਡ ਆਈਲੈਂਡ ਟਾਸਕ ਫੋਰਸ, ਲਾਸ ਏਂਜਲ ਕੌਂਟੀ ਸ਼ੈਰਿਫ ਵਿਭਾਗ, ਫੋਨਟਾਨਾ ਪੁਲਿਸ ਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।