Qantas Airways : ਆਸਟ੍ਰੇਲੀਆ ਦੀ ਕੰਤਾਸ ਏਅਰਵੇਜ਼ ਦੀ ਫਲਾਈਟ QF144 ਨੇ ਇੰਜਣ ਫੇਲ ਹੋਣ ਕਾਰਨ ਸਿਡਨੀ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਕੰਤਾਸ ਏਅਰਵੇਜ਼ ਦੀ ਫਲਾਈਟ ਨੇ 100 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਨਿਊਜ਼ੀਲੈਂਡ ਤੋਂ ਉਡਾਣ ਭਰੀ ਸੀ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਪਾਇਲਟ ਨੇ ਇੰਜਣ ਫੇਲ ਹੋਣ ਕਾਰਨ ਸਿਡਨੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ।





ਸਿਡਨੀ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ਸਿਡਨੀ ਹਵਾਈ ਅੱਡੇ 'ਤੇ ਹੈ 

ਏਬੀਸੀ ਵੀਡੀਓ ਫੁਟੇਜ ਸਿਡਨੀ ਹਵਾਈ ਅੱਡੇ 'ਤੇ ਰਨਵੇਅ 'ਤੇ ਕੰਤਾਸ ਏਅਰਵੇਜ਼ ਦੇ ਬੋਇੰਗ 737-800 ਨੂੰ ਸੁਰੱਖਿਅਤ ਰੂਪ ਨਾਲ ਉਤਰਦੇ ਦਿਖਾਇਆ ਗਿਆ ਹੈ। NSW ਐਂਬੂਲੈਂਸ ਨੇ ਕਿਹਾ ਕਿ ਉਹ ਸਿਡਨੀ ਹਵਾਈ ਅੱਡੇ 'ਤੇ ਅਲਰਟ 'ਤੇ ਸਨ। ਜਹਾਜ਼ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਤਸਮਾਨ ਸਾਗਰ 'ਤੇ ਮਿਡ -ਏਅਰ ਕਾਲ ਜਾਰੀ ਕੀਤੀ, ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।


 ਇਹ ਵੀ ਪੜ੍ਹੋ : ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ

ਕਈ ਆਸਟ੍ਰੇਲੀਅਨ ਮੀਡੀਆ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ਕੰਤਾਸ ਏਅਰਵੇਜ਼ ਦੇ ਜਹਾਜ਼ ਨੇ ਆਪਣੇ ਇੱਕ ਇੰਜਣ ਵਿੱਚ ਖਰਾਬੀ ਕਾਰਨ ਮੇਡੇਅ ਅਲਰਟ ਜਾਰੀ ਕੀਤਾ ਸੀ। ਦਰਅਸਲ, ਬੋਇੰਗ 737-800 ਵਿੱਚ ਦੋ ਇੰਜਣ ਹਨ। ਇਹ ਜਹਾਜ਼ ਸਿਰਫ਼ ਇੱਕ ਇੰਜਣ ਨਾਲ ਵੀ ਸੁਰੱਖਿਅਤ ਲੈਂਡ ਕਰਨ ਵਿੱਚ ਸਮਰੱਥ ਹੈ। ਇਸ ਦਾ ਇੱਕ ਇੰਜਣ ਕੰਮ ਕਰ ਰਿਹਾ ਸੀ, ਇਸ ਲਈ ਇਸ ਨੇ ਸੁਰੱਖਿਅਤ ਲੈਂਡਿੰਗ ਕੀਤੀ।


 ਇਹ ਵੀ ਪੜ੍ਹੋ : ਹਾਈਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਸੀਐਮ ਮਾਨ ਬੰਦ ਕੀਤੀ ਸ਼ਰਾਬ ਫੈਕਟਰੀ, ਹੁਣ ਕਾਨੂੰਨੀ ਉਲਝਣ 'ਚ ਉਲਝ ਸਕਦਾ ਫੈਸਲਾ

ਆਸਟਰੇਲੀਅਨ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਨੇ ਕਿਹਾ, "ਇੱਕ ਮਿਡ ਕਾਲ ਮਿਲਣ ਤੋਂ ਬਾਅਦ ਜਹਾਜ਼ ਨੂੰ ਤੁਰੰਤ ਸਹਾਇਤਾ ਦੀ ਲੋੜ ਸੀ।"


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।