Ludhiana News: ਆਪਣੇ ਆਪ ਨੂੰ ਘਰ ਜਾਂ ਦੁਕਾਨ ਅੰਦਰ ਬੈਠੇ ਸੇਫ ਨਾ ਸਮਝੋ। ਆਫਤ ਦੀਵਾਰ ਤੋੜ ਕੇ ਅੰਦਰ ਆ ਸਕਦੀ ਹੈ। ਲੁਧਿਆਣਾ ਦੀ ਇੱਕ ਘਟਨਾ ਸੁਣ ਤੁਸੀਂ ਵੀ ਇਸ ਨਾਲ ਸਹਿਮਤ ਹੋਵੋਗੇ। ਇੱਥੇ ਇੱਕ ਮੈਡੀਕਲ ਸਟੋਰ ਦਾ ਸ਼ਟਰ ਤੇ ਸ਼ੀਸ਼ਾ ਤੋੜ ਕੇ ਇੱਕ ਟਰੈਕਟਰ ਅੰਦਰ ਜਾ ਵੜਿਆ ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ। 



ਟਰੈਕਟਰ ਦੇ ਅੰਦਰ ਵੜਨ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਚੰਡੀਗੜ੍ਹ ਰੋਡ 'ਤੇ ਫੋਰਟਿਸ ਹਸਪਤਾਲ ਦੇ ਸਾਹਮਣੇ ਸਥਿਤ ਪੰਜਾਬ ਮੈਡੀਕਲ ਨਾਲ ਸਬੰਧਤ ਹੈ। ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ। ਇਸ ਕਾਰਨ ਉਹ ਟਰੈਕਟਰ 'ਤੇ ਕੰਟਰੋਲ ਨਹੀਂ ਕਰ ਸਕਿਆ ਤੇ ਇਹ ਹਾਦਸਾ ਵਾਪਰ ਗਿਆ। 


ਹਾਦਸੇ ਵਿੱਚ ਟਰੈਕਟਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫੋਰਟਿਸ ਹਸਪਤਾਲ ਦੇ ਨੇੜੇ ਹੋਣ ਕਾਰਨ ਮੈਡੀਕਲ ਸਟੋਰ ਵਿੱਚ ਮੁਲਾਜ਼ਮ ਵੀ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ ਪਰ ਬੀਤੀ ਰਾਤ ਮੈਡੀਕਲ ਸਟੋਰ ਵਿੱਚ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ। ਇਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। 


ਸਵੇਰੇ ਲੋਕਾਂ ਨੇ ਸਮਰਾਲਾ ਤੋਂ ਟਰੈਕਟਰ ਦੇ ਮਾਲਕ ਨੂੰ ਫੋਨ ਕੀਤਾ ਜਿਸ ਨੇ ਮੌਕੇ 'ਤੇ ਆ ਕੇ ਟਰੈਕਟਰ ਨੂੰ ਦੁਕਾਨ ਤੋਂ ਬਾਹਰ ਕੱਢ ਲਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਟਰੈਕਟਰ ਓਵਰਲੋਡ ਸੀ ਤੇ ਚਾਰੇ ਨਾਲ ਭਰਿਆ ਹੋਇਆ ਸੀ। ਡਰਾਈਵਰ ਸਮਰਾਲਾ ਤੋਂ ਚਾਰਾ ਲੈ ਕੇ ਲੁਧਿਆਣਾ ਮੰਡੀ ਜਾ ਰਿਹਾ ਸੀ। ਇਸ ਹਾਦਸੇ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!