ਚੰਡੀਗੜ੍ਹ: ਐਪਲ ਨੇ ਆਪਣੇ ਹੋਮਪੇਜ 'ਤੇ ਮਹਾਰਾਣੀ ਐਲਿਜ਼ਾਬੈਥ II ਨੂੰ ਉਸ ਦੀ ਛੋਟੀ ਉਮਰ ਦੀ ਫੋਟੋ ਅਤੇ ਸ਼ਰਧਾਂਜਲੀ ਸੰਦੇਸ਼ ਦੇ ਨਾਲ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਸੰਦੇਸ਼ ਮਹਾਰਾਣੀ ਐਲਿਜ਼ਾਬੈਥ ਦੀ ਛੋਟੀ ਉਮਰ ਦੀ ਫੋਟੋ ਦੇ ਸੱਜੇ ਪਾਸੇ ਦਿਖਾਈ ਦੇ ਰਿਹਾ ਹੈ, ਜਿਸ 'ਤੇ ਲਿਖਿਆ ਸੀ-'ਇਨ ਮੈਮੋਰੀਅਮ, ਕਵੀਨ ਐਲਿਜ਼ਾਬੈਥ II, 1926-2022'






Macrumors ਦੀ ਇੱਕ ਰਿਪੋਰਟ ਮੁਤਾਬਿਕ, ਐਪਲ (Apple) ਦੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ ਮਹਾਰਾਣੀ ਐਲਿਜ਼ਾਬੇਥ ਦੀ ਫੋਟੋ ਡੋਰੋਥੀ ਵਾਈਲਡਿੰਗ ਨੇ 1952 'ਚ ਲਈ ਸੀ। ਮਹਾਰਾਣੀ ਦੀ ਮੌਤ 9 ਸਤੰਬਰ 2022 ਨੂੰ 96 ਸਾਲ ਦੀ ਉਮਰ ਵਿੱਚ ਹੋਈ ਸੀ। ਐਪਲ ਦੇ ਸੀਈਓ ਟਿਮ ਕੁੱਕ (Tim cook) ਨੇ ਵੀ ਟਵਿੱਟਰ 'ਤੇ ਇੱਕ ਪੋਸਟ ਵਿੱਚ ਆਪਣਾ ਸ਼ੋਕ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ- 'ਦੂਜਿਆਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਤੋਂ ਵੱਡਾ ਕੋਈ ਕੰਮ ਨਹੀਂ ਹੈ। ਅਸੀਂ ਮਹਾਰਾਣੀ ਐਲਿਜ਼ਾਬੈਥ II ਦੇ ਜੀਵਨ ਅਤੇ ਕਰਤੱਵ ਪ੍ਰਤੀ ਸਮਰਪਣ ਦੇ ਸਨਮਾਨ ਵਿੱਚ ਯੂਕੇ ਅਤੇ ਰਾਸ਼ਟਰਮੰਡਲ ਦੇ ਲੋਕਾਂ ਦੇ ਨਾਲ ਖੜੇ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।'



ਤੁਹਾਨੂੰ ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈਥ II ਨੇ ਸਭ ਤੋਂ ਲੰਬੇ ਸਮੇਂ ਤੱਕ ਇੰਗਲੈਂਡ 'ਤੇ ਰਾਜ ਕੀਤਾ ਹੈ। ਉਨ੍ਹਾਂ ਦਾ ਰਾਜ 70 ਸਾਲ 7 ਮਹੀਨੇ ਅਤੇ 2 ਦਿਨ ਚੱਲਿਆ। ਮਹਾਰਾਣੀ ਨੇ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਆਖਰੀ ਸਾਹ ਲਿਆ। ਮਹਾਰਾਣੀ ਦਾ ਪੁੱਤਰ, ਪ੍ਰਿੰਸ ਚਾਰਲਸ, ਹੁਣ ਬ੍ਰਿਟਿਸ਼ ਸਿੰਘਾਸਣ ਦਾ ਵਾਰਸ ਹੈ ਅਤੇ ਹੁਣ ਰਾਜਾ ਚਾਰਲਸ III ਦਾ ਤਾਜ ਪਹਿਣੇਗਾ।


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।