ਲੰਦਨ: ਮਹਾਰਾਣੀ ਐਲਿਜ਼ਾਬੈਥ ਦੂਜੀ ਨੂੰ ਸੋਸ਼ਲ ਮੀਡੀਆ ਮੈਨੇਜਰ ਦੀ ਲੋੜ ਹੈ। ਨੌਕਰੀ ਲਈ ਸ਼ਾਹੀ ਪਰਿਵਾਰ ਵੱਲੋਂ ਜੌਬ ਲਿਸਟਿੰਗ ਵੈਬਸਾਈਟ 'ਤੇ ਇਸ਼ਤਿਹਾਰ ਦਿੱਤਾ ਗਿਆ ਹੈ। ਜੌਬ ਲਿਸਟਿੰਗ ਵੈਬਸਾਈਟ ਮੁਤਾਬਕ, 'ਡਿਜ਼ੀਟਲ ਕਮਿਊਨੀਕੇਸ਼ਨ ਅਫਸਰ' ਨੂੰ ਮਹਾਰਾਣੀ ਲਈ ਕੰਮ ਕਰਨਾ ਪਵੇਗਾ। ਉਨ੍ਹਾਂ ਨੂੰ ਮਹਾਰਾਣੀ ਦੀ ਹਾਜ਼ਰੀ ਜਨਤਕ ਤੇ ਵਿਸ਼ਵ ਪੱਧਰ 'ਤੇ ਮੰਚ ਬਣਾਈ ਰੱਖਣ ਦੇ ਨਵੇਂ ਤਰੀਕੇ ਲੱਭਣੇ ਪੈਣਗੇ।


ਬਕਿੰਘਮ ਪੈਲੇਸ ਲਈ ਹੋਏਗੀ ਨੌਕਰੀ

ਨੌਕਰੀ ਲਈ ਇਸ਼ਤਿਹਾਰ https://househousehousehold.tal.net 'ਤੇ ਦਿੱਤਾ ਗਿਆ ਹੈ। ਸਾਲਾਨਾ ਤਨਖਾਹ 30 ਹਜ਼ਾਰ ਪਾਊਂਡ (ਲਗਪਗ 26 ਲੱਖ 58 ਹਜ਼ਾਰ ਰੁਪਏ) ਹੋਵੇਗੀ। ਸੋਮਵਾਰ ਤੋਂ ਸ਼ੁੱਕਰਵਾਰ ਤਕ ਹਫ਼ਤੇ ਵਿੱਚ 37.5 ਘੰਟੇ ਕੰਮ ਕਰਨਾ ਪਏਗਾ। ਸਾਲ ਵਿੱਚ 33 ਦਿਨ ਦੀ ਛੁੱਟੀ ਤੇ ਦਿਨ ਵਿੱਚ ਮੁਫਤ ਖਾਣੇ ਦੀ ਸਹੂਲਤ ਹੋਏਗੀ। ਇਹ ਨੌਕਰੀ ਬਕਿੰਘਮ ਪੈਲੇਸ ਲਈ ਹੋਵੇਗੀ।

ਕੰਮ ਦਾ ਵੇਰਵਾ

ਸੋਸ਼ਲ ਮੀਡੀਆ ਮੈਨੇਜਰ ਨੂੰ ਹਰ ਰੋਜ਼ ਡਿਜੀਟਲ ਤੇ ਸੋਸ਼ਲ ਮੀਡੀਆ 'ਤੇ ਖ਼ਬਰਾਂ ਦਾ ਪ੍ਰਬੰਧ ਕਰਨਾ ਹੋਵੇਗਾ। ਇਸ ਦੇ ਨਾਲ ਹੀ ਕੁਝ ਡਿਜੀਟਲ ਪ੍ਰੋਜੈਕਟਸ 'ਤੇ ਵੀ ਕੰਮ ਕਰਨਾ ਪਏਗਾ। ਉਸ ਨੂੰ ਡਿਜੀਟਲ ਮੀਡੀਆ ਮਾਹਰਾਂ ਦੀ ਇੱਕ ਛੋਟੀ ਜਿਹੀ ਟੀਮ ਨਾਲ ਕੰਮ ਕਰਨਾ ਪਵੇਗਾ ਉਹ ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫਾਰਮਾਂ ਲਈ ਕੰਟੈਂਟ ਲਿਖਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼ਾਹੀ ਪਰਿਵਾਰ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ 'ਤੇ ਅੱਖ ਰੱਖਣੀ ਪਏਗੀ। ਅੱਜ ਅਰਜ਼ੀ ਭੇਜਣ ਲਈ ਆਖਰੀ ਮਿਤੀ ਹੈ।

ਯੋਗਤਾ 

  • ਗ੍ਰੈਜੂਏਸ਼ਨ ਡਿਗਰੀ ਦੇ ਨਾਲ ਨਾਲ ਵੈੱਬਸਾਈਟ ਪ੍ਰਬੰਧਨ ਦਾ ਤਜਰਬਾ

  • ਸੋਸ਼ਲ ਮੀਡੀਆ ਪ੍ਰਬੰਧਨ ਵਿੱਚ ਮੁਹਾਰਤ

  • ਡਿਜ਼ੀਟਲ ਤੇ ਸੋਸ਼ਲ ਮੀਡੀਆ 'ਤੇ ਕੰਟੈਂਟ ਲਿਖਣ ਦਾ ਅਨੁਭਵ

  • ਕੰਟੈਂਟ ਮੈਨੇਜਮੈਂਟ ਸਿਸਟਮ 'ਤੇ ਕੰਮ ਦਾ ਤਜਰਬਾ