ਲੰਦਨ: ਮਹਾਰਾਣੀ ਐਲੀਜਾਬੈਥ ਦੋ ਨੂੰ ਸੋਸ਼ਲ ਮੀਡੀਆ ਮੈਨੇਜਰ ਦੀ ਲੋੜ ਹੈ। ਨੌਕਰੀ ਲਈ ਸ਼ਾਹੀ ਪਰਿਵਾਰ ਵੱਲੋਂ ਜਾਬ ਲਿਸਟਿੰਗ ਵੈੱਬਸਾਈਟ ‘ਤੇ ਇਸ਼ਤਿਹਾਰ ਦਿੱਤਾ ਗਿਆ ਹੈ। ਜੌਬ ਲਿਸਟਿੰਗ ਮੁਤਾਬਕ ਡਿਜੀਟਲ ਕਮਿਊਨੀਕੇਸ਼ਨ ਅਫਸਰ ਨੂੰ ਮਹਾਰਾਣੀ ਲਈ ਕੰਮ ਕਰਨਾ ਪਵੇਗਾ। ਮਹਾਰਾਣੀ ਦੀ ਮੌਜੂਦਗੀ ਨੂੰ ਜਨਤਕ ਤੇ ਦੁਨੀਆਵੀ ਪੱਧਰ ‘ਤੇ ਬਣਾਏ ਰੱਖਣ ਲਈ ਨਵੇਂ ਤਰੀਕੇ ਖੋਜਣੇ ਪੈਣਗੇ।
ਨੌਕਰੀ ਲਈ ਇਸ਼ਤਿਹਾਰ https://theroyalhousehold.tal.net ‘ਤੇ ਦਿੱਤਾ ਗਿਆ ਹੈ। ਇਸ ਮੁਤਾਬਕ ਅਫਸਰ ਦੀ ਤਨਖ਼ਾਹ 30 ਹਜ਼ਾਰ ਪਾਉਂਡ ਯਾਨੀ ਕਰੀਬ 26 ਲੱਖ ਰੁਪਏ ਹੋਵੇਗੀ। ਉਸ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਫਤੇ ‘ਚ 37.5 ਘੰਟੇ ਕੰਮ ਕਰਨਾ ਹੋਵੇਗਾ। ਸਾਲ ‘ਚ 33 ਛੁੱਟੀਆਂ ਤੇ ਦਿਨ ਦਾ ਫਰੀ ਖਾਣਾ ਮਿਲੇਗਾ। ਇਹ ਨੌਕਰੀ ਬਕਿੰਘਮ ਪੈਲੇਸ ‘ਚ ਹੋਵੇਗੀ।
ਇਸ ਨੌਕਰੀ ਨੂੰ ਹਾਸਲ ਕਰਨ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ 22 ਮਈ ਹੈ। ਇਹ ਨੌਕਰੀ ਲਈ ਗ੍ਰੈਜੂਏਸ਼ਨ ਦੀ ਡਿਗਰੀ ਨਾਲ ਵੈੱਬਸਾਈਟ ਮੈਨੇਜਮੈਂਟ ਦਾ ਤਜ਼ਰਬਾ, ਸੋਸ਼ਲ ਮੀਡੀਆ ਮੈਨੇਜਮੈਂਟ ‘ਚ ਮਾਹਿਰ, ਡਿਜੀਟਲ ਤੇ ਸੋਸ਼ਲ ਮੀਡੀਆ ਕੰਟੈਂਟ ਲਿਖਣ ਦਾ ਤਜ਼ਰਬਾ ਤੇ ਕੰਟੈਂਟ ਮੈਨੇਜਮੈਂਟ ਸਿਸਟਮ ‘ਤੇ ਕੰਮ ਦਾ ਤਜ਼ਰਬਾ ਹੋਣਾ ਚਾਹੀਦਾ ਹੈ।