ਨਵੀਂ ਦਿੱਲੀ: ਗੁਆਂਢੀ ਦੇਸ਼ ਪਾਕਿਸਤਾਨ ‘ਚ ਇੰਟਰਨੈੱਟ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਖੂਬ ਸਰਚ ਕੀਤਾ ਜਾ ਰਿਹਾ ਹੈ। ਗੂਗਲ ਸਰਚ ਦੇ ਅੰਕੜਿਆਂ ਮੁਤਾਬਕ 19 ਮਈ, 2019 ਦੀ ਸ਼ਾਮ 4.26 ਮਿੰਟ ਤੋਂ ਲੈ ਕੇ 20 ਮਈ ਦੁਪਹਿਰ 11:22 ਤਕ ‘ਨਰੇਂਦਰ ਮੋਦੀ’ ਕੀਵਰਡ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਗੁਆਂਢੀ ਦੇਸ਼ ਦੇ 88% ਲੋਕਾਂ ਨੇ ਮੋਦੀ ਨੂੰ ਸਰਚ ਕੀਤਾ ਤੇ ਇਸ ਮਾਮਲੇ ‘ਚ ਉਨ੍ਹਾਂ ਨੇ ਭਾਰਤ ਨੂੰ ਵੀ ਪਿੱਛੇ ਛੱਡ ਦਿੱਤਾ।
ਹੁਣ ਜਾਣੋ ਪਾਕਿਸਤਾਨ ਨੂੰ ਮੋਦੀ ‘ਚ ਇੰਨੀ ਦਿਲਚਸਪੀ ਕਿਉਂ ਹੈ?
ਬਾਲਾਕੋਟਾ: ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਨਰੇਂਦਰ ਮੋਦੀ ਪਾਕਿਸਤਾਨ ਦੇ ਲੋਕਾਂ ‘ਤੇ ਛਾਏ ਹੋਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਬਾਲਾਕੋਟਾ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਹੈ। ਪਾਕਿ ਸੈਨਾ ਇਹ ਨਹੀਂ ਕਬੂਲ ਰਹੀ ਕਿ ਭਾਰਤ ਨੇ ਉਸ ਦੇ ਅੰਦਰ ਆ ਕੇ ਅੱਤਵਾਦੀਆਂ ਨੂੰ ਮਾਰਿਆ ਹੈ।
ਬਲੋਚੀਸਤਾਨ: ਪਾਕਿਸਤਾਨ ਦੀ ਚੂਜੀ ਚਿੰਤਾ ਬਲੋਚੀਸਤਾਨ ਹੈ। ਇੱਥੇ ਉਸ ਦੀ ਸੈਨਾ ਦੇ ਅੱਤਿਆਚਾਰ ਖਿਲਾਫ ਲੋਕਾਂ ਨੇ ਹਥਿਆਰ ਚੁੱਕ ਲਏ ਹਨ। ਪਾਕਿ ਦੀਆਂ ਖੂਫੀਆ ਏਜੰਸੀਆਂ ਨੂੰ ਡਰ ਹੈ ਕਿ ਮੋਦੀ ਦੇ ਆਉਣ ਮਗਰੋਂ ਉਸ ਖਿਲਾਫ ਵੀ ਬਗਾਵਤ ਤੇਜ਼ ਹੋ ਸਕਦੀ ਹੈ।
ਅਰਥਵਿਵਸਥਾ: ਆਪਣੀ ਗਲਤੀ ਨੂੰ ਭਾਰਤ ‘ਤੇ ਪਾਉਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਐਗਜ਼ਿਟ ਪੋਲ ਦੱਸ ਰਿਹਾ ਹੈ ਕਿ ਮੋਦੀ ਦਾ ਫੇਰ ਤੋਂ ਸੱਤਾ ‘ਚ ਆਉਣਾ ਤੈਅ ਹੈ। ਹੁਣ ਪਾਕਿ ਨੂੰ ਡਰ ਹੈ ਕਿ ਉਸ ਦੀ ਅਰਥਵਿਵਸਥਾ ਤਬਾਹ ਹੈ।
ਭਾਰਤ ਦੀ ਕਾਰਵਾਈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਭਾਰਤ ਨੇ ਪਹਿਲੀ ਵਾਰ ਸਰਜੀਕਲ ਸਟ੍ਰਾਈਕ ਕੀਤੀ। ਪਾਕਿਸਤਾਨ ‘ਚ ਜਾ ਕੇ ਏਅਰਸਟ੍ਰਾਈਕ ਕੀਤੀ। ਇਸ ਤੋਂ ਬਾਅਦ ਭਾਰਤ ਦੀ ਪਾਕਿ ਖਿਲਾਫ ਜਵਾਬੀ ਕਾਰਵਾਈ ਨੂੰ ਪੂਰੀ ਦੁਨੀਆ ਨੇ ਸਹੀ ਦੱਸਿਆ।
ਪਾਕਿਸਤਾਨ ਨੇ ਭਾਰਤ ਨੂੰ ਪਿਛਾੜਿਆ, ਕਾਰਨ ਬਣੇ ਮੋਦੀ
ਏਬੀਪੀ ਸਾਂਝਾ
Updated at:
22 May 2019 12:01 PM (IST)
ਗੁਆਂਢੀ ਦੇਸ਼ ਪਾਕਿਸਤਾਨ ‘ਚ ਇੰਟਰਨੈੱਟ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਖੂਬ ਸਰਚ ਕੀਤਾ ਜਾ ਰਿਹਾ ਹੈ। ਗੂਗਲ ਸਰਚ ਦੇ ਅੰਕੜਿਆਂ ਮੁਤਾਬਕ 19 ਮਈ, 2019 ਦੀ ਸ਼ਾਮ 4.26 ਮਿੰਟ ਤੋਂ ਲੈ ਕੇ 20 ਮਈ ਦੁਪਹਿਰ 11:22 ਤਕ ‘ਨਰੇਂਦਰ ਮੋਦੀ’ ਕੀਵਰਡ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ।
- - - - - - - - - Advertisement - - - - - - - - -