ਦੁਬਈ: ਯਮਨ ਦੇ ਹੂਤੀ ਬਾਗ਼ੀਆਂ ਨੇ ਸਾਊਦੀ ਅਰਬ ਦੇ ਹਵਾਈ ਅੱਡੇ ਤੇ ਫੌਜ ਦੇ ਟਿਕਾਣੇ 'ਤੇ ਬੰਬ ਨਾਲ ਲੱਦੇ ਡਰੋਨਾਂ ਨਾਲ ਹਮਲਾ ਕੀਤਾ ਹੈ। ਦੱਸ ਦੇਈਏ ਹੂਤੀ ਬਾਗ਼ੀਆਂ ਨੂੰ ਕਥਿਤ ਤੌਰ 'ਤੇ ਇਰਾਨ ਦੇ ਸਮਰਥਕਾਂ ਵਜੋਂ ਜਾਣਿਆ ਜਾਂਦਾ ਹੈ। ਜਿਸ ਹਵਾਈ ਅੱਡੇ ਉੱਤੇ ਹਮਲਾ ਕੀਤਾ ਗਿਆ ਹੈ, ਉਹ ਸਾਊਦੀ ਅਰਬ ਦੇ ਸ਼ਹਿਰ ਨਜ਼ਰਾਨ ਵਿੱਚ ਸਥਿਤ ਹੈ। ਇਸ ਹਮਲੇ ਵਿੱਚ ਫਿਲਹਾਲ ਕਿਸੇ ਕਿਸਮ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਨਜ਼ਰਾਨ ਹਵਾਈ ਅੱਡੇ 'ਤੇ ਹਮਲਾ ਅਜਿਹੇ ਵੇਲੇ ਹੋਇਆ ਹੈ, ਜਦੋਂ ਇਰਾਨ ਨੇ ਯੂਰੇਨੀਅਮ ਦੀ ਸਮੱਰਥਾ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਡਰੋਨ ਹਮਲੇ ਦੇ ਸਬੰਧ ਵਿੱਚ ਹੂਤੀ ਦੇ ਇੱਕ ਸੈਟੇਲਾਈਟ ਨਿਊਜ਼ ਚੈਨਲ ਨੇ ਕਿਹਾ ਹੈ ਕਿ ਉਸ ਨੇ ਕੈਸੇਫ 2 ਦੇ ਡਰੋਨ ਨਾਲ ਨਜ਼ਰਾਨ ਵਿੱਚ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ।
ਸਾਊਦੀ ਅਰਬ ਦਾ ਸ਼ਹਿਰ ਨਜ਼ਰਾਨ ਸਾਊਦੀ-ਯਮਨ ਸਰਹੱਦ 'ਤੇ ਸਥਿਤ ਹੈ। ਇੱਥੇ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ। ਸਾਊਦੀ ਅਰਬ ਨੇ ਘਟਨਾ ਤੋਂ ਬਾਅਦ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਪ੍ਰਬੰਧ ਕੀਤੇ ਜਾਣਗੇ।
ਸਾਊਦੀ ਅਰਬ ਦੇ ਹਵਾਈ ਅੱਡੇ ਤੇ ਫੌਜ ਦੇ ਟਿਕਾਣੇ 'ਤੇ ਹਮਲਾ, ਡਰੋਨਾਂ ਨਾਲ ਕੀਤੀ ਬੰਬਾਰੀ
ਏਬੀਪੀ ਸਾਂਝਾ
Updated at:
22 May 2019 09:44 AM (IST)
ਨਜ਼ਰਾਨ ਹਵਾਈ ਅੱਡੇ 'ਤੇ ਹਮਲਾ ਅਜਿਹੇ ਵੇਲੇ ਹੋਇਆ ਹੈ, ਜਦੋਂ ਇਰਾਨ ਨੇ ਯੂਰੇਨੀਅਮ ਦੀ ਸਮੱਰਥਾ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਡਰੋਨ ਹਮਲੇ ਦੇ ਸਬੰਧ ਵਿੱਚ ਹੂਤੀ ਦੇ ਇੱਕ ਸੈਟੇਲਾਈਟ ਨਿਊਜ਼ ਚੈਨਲ ਨੇ ਕਿਹਾ ਹੈ ਕਿ ਉਸ ਨੇ ਕੈਸੇਫ 2 ਦੇ ਡਰੋਨ ਨਾਲ ਨਜ਼ਰਾਨ ਵਿੱਚ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ।
- - - - - - - - - Advertisement - - - - - - - - -