Rapper Takeoff Shot Dead : ਅਮਰੀਕਾ 'ਚ ਮਿਗੋਸ ਹਿਪ ਹੌਪ ਗਰੁੱਪ ਦੇ ਮਸ਼ਹੂਰ ਰੈਪਰ ਟੇਕਆਫ (Rapper Takeoff) ਦੀ 28 ਸਾਲ ਦੀ ਉਮਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦੇ ਨਾਲ ਉਸ ਦੇ ਦੋ ਸਾਥੀ ਕੁਆਵੋ ਅਤੇ ਆਫਸੈੱਟ ਵੀ ਮੌਜੂਦ ਸਨ। ਹਿਊਸਟਨ ਵਿੱਚ ਇੱਕ ਬੋਲਿੰਗ ਏਲੀ ਦੀ ਗਲੀ ਵਿੱਚ ਆਪਣੇ ਸਾਥੀਆਂ ਨਾਲ ਡਾਈਸ ਖੇਡ ਰਹੇ ਸਨ,ਇਸ ਦੌਰਾਨ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ‘ਤੇ ਹੀ ਰੈਪਰ ਟੇਕਆਫ ਮੌਤ ਹੋ ਗਈ। 

 

ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਦੁਪਹਿਰ 2.30 ਵਜੇ ਵਾਪਰੀ। ਟੇਕਆਫ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਨਾਲ ਇਸ ਥਾਂ 'ਤੇ ਮੌਜੂਦ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ ਸੀ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਟੇਕਆਫ ਦੇ ਨਾਲ ਮੌਜੂਦ ਕਵਾਵੋ ਨੂੰ ਕੋਈ ਨੁਕਸਾਨ ਨਹੀਂ ਹੋਇਆ। ਟੇਕਆਫ ਦੇ ਦੋਸਤਾਂ ਅਤੇ ਫ਼ੈਨਜ ਨੇ ਟਵਿੱਟਰ 'ਤੇ ਮਰਹੂਮ ਰੈਪਰ ਨੂੰ ਸ਼ਰਧਾਂਜਲੀ ਦਿੱਤੀ ਹੈ। 28 ਸਾਲਾ ਰੈਪਰ ਟੇਕਆਫ ਦਾ ਅਸਲੀ ਨਾਂ ਕਿਰਸ਼ਨਿਕ ਖਰੀ ਬੱਲ ਸੀ। 

 



ਕੌਣ ਸੀ ਟੇਕਆਫ ?

ਰੈਪਰ ਟੇਕਆਫ ਦਾ ਜਨਮ 1994 ਵਿੱਚ ਜਾਰਜੀਆ ਵਿੱਚ ਹੋਇਆ ਸੀ। ਉਸਨੇ ਆਫਸੈੱਟ ਅਤੇ ਕੁਆਵੋ ਨਾਲ ਰੈਪ ਕਰਨਾ ਸ਼ੁਰੂ ਕਰ ਦਿੱਤਾ। ਇੱਕ ਉਸਦਾ ਚਾਚਾ ਅਤੇ ਦੂਜਾ ਉਸਦਾ ਚਚੇਰਾ ਭਰਾ ਹੈ। ਉਸ ਦੇ ਕਲੱਬ ਦਾ ਨਾਂ ਪੋਲੋ ਕਲੱਬ ਹੈ। ਉਨ੍ਹਾਂ ਨੇ ਇਸ ਦੀ ਸ਼ੁਰੂਆਤ ਸਾਲ 2008 'ਚ ਕੀਤੀ ਸੀ। ਸਾਲ 2011 'ਚ ਤਿੰਨਾਂ ਦੀ 'ਜੁਗ ਸੀਜ਼ਨ' ਰਿਲੀਜ਼ ਹੋਈ। ਉਸ ਨੇ 'ਮਿਗੋਸ' ਮਿਕਸਟੇਪ ਬਣਾ ਕੇ ਆਪਣੀ ਸ਼ੁਰੂਆਤ ਕੀਤੀ। 

 

ਇਸ ਤੋਂ ਬਾਅਦ ਸਾਲ 2013 'ਚ ਉਨ੍ਹਾਂ ਦੀ ਐਲਬਮ 'ਵਰਸੇਸ' ਰਿਲੀਜ਼ ਹੋਈ। ਇਹ ਕਾਫੀ ਹਿੱਟ ਸੀ। ਰੈਪਰ ਡਰੇਕ ਨੇ ਵੀ ਤਿੰਨਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ। ਰੈਪਰਜ਼ ਟੇਕਆਫ, ਕੁਆਵੋ ਅਤੇ ਆਫਸੈੱਟ ਦਾ ਗੀਤ 'ਮੇਸੀ' 19 ਘੰਟੇ ਪਹਿਲਾਂ ਰਿਲੀਜ਼ ਹੋਇਆ ਹੈ। ਇਸ ਨੂੰ ਹੁਣ ਤੱਕ 4 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।