ਨਵੀਂ ਦਿੱਲੀ: ਕਦੇ ਤੁਹਾਡੇ ਨਾਲ ਅਜਿਹਾ ਹੋਇਆ ਕਿ ਤੁਸੀਂ ਕਿਤੇ ਬਾਹਰ ਖਾਣਾ-ਖਾਣ ਜਾਓ ਜਿੱਥੇ ਤੁਸੀਂ ਮੀਟ ਆਰਡਰ ਕਰੋ ਤੇ ਮੀਟ ਪਲੇਟ ‘ਚ ਹੀ ਚੱਲਣਾ ਸ਼ੁਰੂ ਕਰ ਦਵੇ। ਜੇ ਤੁਹਾਡੇ ਨਾਲ ਅਜਿਹਾ ਕੁਝ ਹੋਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਪਰ ਇਹ ਇੱਕ ਕੁੜੀ ਨਾਲ ਅਸਲ ਵਿੱਚ ਹੋਇਆ ਹੈ, ਜਿਸ ਨੂੰ ਦੇਖ ਕੁੜੀ ਦੀਆਂ ਚੀਕਾਂ ਨਿਕਲ ਗਈਆਂ।
ਇੱਕ ਮਹਿਲਾ ਨੇ ਰੈਸਟੋਰੈਂਟ ‘ਚ ਮੀਟ ਆਰਡਰ ਕੀਤਾ। ਕੁਝ ਸੈਕਿੰਡ ਬਾਅਦ ਹੀ ਨੌਨ-ਵੌਜ ਦਾ ਇੱਕ ਪੀਸ ਪਲੇਟ ‘ਚ ਹਿੱਲਣ ਲੱਗ ਗਿਆ ਤੇ ਤੇਜ਼ੀ ਨਾਲ ਪਲੇਟ ਚੋਂ ਨਿਕਲ ਬਾਹਰ ਟੇਬਲ ‘ਤੇ ਆ ਗਿਆ। ਦੇਖਦੇ ਹੀ ਦੇਖਦੇ ਟੁੱਕੜਾ ਜ਼ਮੀਨ ‘ਤੇ ਡਿੱਗ ਗਿਆ। ਇਸ ਪੂਰੇ ਕਿੱਸੇ ਨੂੰ ਮਹਿਲਾ ਨੇ ਕੈਮਰੇ ‘ਚ ਕੈਦ ਕਰ ਲਿਆ ਤੇ ਫੇਸਬੁਕ ‘ਤੇ ਵੀਡੀਓ ਸ਼ੇਅਰ ਕਰ ਦਿੱਤੀ।
https://www.facebook.com/muggsy1974/videos/2437027786347595/
ਫਲੋਰੀਡਾ ਦੀ ਰਹਿਣ ਵਾਲੀ ਰੇ ਫਿਲੀਪਸ ਨਾਲ ਇਹ ਕਿੱਸਾ ਇੱਕ ਏਸ਼ੀਅਨ ਰੈਸਟੋਰੈਂਟ ‘ਚ ਹੋਇਆ। ਫਿਲੀਪਸ ਵੱਲੋਂ ਸ਼ੇਅਰ ਵੀਡੀਓ ਨੂੰ ਕੁਝ ਲੋਕਾਂ ਨੇ ਫੇਕ ਵੀ ਕਿਹਾ ਹੈ ਜਦਕਿ ਕੁਝ ਦਾ ਕਹਿਣਾ ਹੈ ਕਿ ਮੀਟ ਕਾਫੀ ਫਰੈਸ਼ ਸੀ, ਇਸ ਲਈ ਅਜਿਹਾ ਹੋਇਆ। ਰੇ ਫਿਲੀਪਸ ਖਾਣ ਦੀ ਸ਼ੁਕੀਨ ਹੈ ਤੇ ਆਪਣੇ ਫੇਸਬੁਕ ਪੇਜ਼ ‘ਤੇ ਅਕਸਰ ਖਾਣ-ਪੀਣ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਕੁੜੀ ਨੇ ਖਾਣ ਲਈ ਆਰਡਰ ਕੀਤਾ ਮੀਟ, ਪਰ ਮੀਟ ਦੇਖ ਨਿਕਲੀਆਂ ਚੀਕਾਂ
ਏਬੀਪੀ ਸਾਂਝਾ
Updated at:
26 Jul 2019 04:18 PM (IST)
ਕਦੇ ਤੁਹਾਡੇ ਨਾਲ ਅਜਿਹਾ ਹੋਇਆ ਕਿ ਤੁਸੀਂ ਕਿਤੇ ਬਾਹਰ ਖਾਣਾ-ਖਾਣ ਜਾਓ ਜਿੱਥੇ ਤੁਸੀਂ ਮੀਟ ਆਰਡਰ ਕਰੋ ਤੇ ਮੀਟ ਪਲੇਟ ‘ਚ ਹੀ ਚੱਲਣਾ ਸ਼ੁਰੂ ਕਰ ਦਵੇ। ਜੇ ਤੁਹਾਡੇ ਨਾਲ ਅਜਿਹਾ ਕੁਝ ਹੋਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ?
- - - - - - - - - Advertisement - - - - - - - - -