Army Fighting in Myanmar: ਮਿਆਂਮਾਰ ਦੇ ਰਖਾਇਨ ਸੂਬੇ ਦੇ ਬੁਥੀਦੌਂਗ ਸ਼ਹਿਰ 'ਚ ਭਿਆਨਕ ਜੰਗ ਛਿੜ ਗਈ ਹੈ। ਫੌਜ ਅਤੇ ਬਾਗੀਆਂ ਵਿਚਾਲੇ ਹੋਈ ਲੜਾਈ ਕਾਰਨ ਉੱਥੇ ਰਹਿਣ ਵਾਲੇ ਹਿੰਦੂਆਂ ਅਤੇ ਰਖਾਇਨ ਭਾਈਚਾਰੇ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਰਿਪੋਰਟ ਮੁਤਾਬਕ ਇਸ ਜੰਗ 'ਚ 1500 ਤੋਂ ਵੱਧ ਹਿੰਦੂਆਂ ਅਤੇ 20 ਰਖਾਇਨਾਂ ਨੂੰ ਇਲਾਕਾ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਹੈ। ਉੱਥੇ ਰਹਿਣ ਵਾਲੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਨਾਂ 'ਤੇ ਜ਼ਬਰਦਸਤੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਮਿਆਂਮਾਰ ਦੀ ਫੌਜ 'ਤੇ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਨੂੰ ਜ਼ਬਰਦਸਤੀ ਫੌਜ 'ਚ ਭਰਤੀ ਕਰਨ ਅਤੇ ਉਨ੍ਹਾਂ ਨੂੰ ਜੰਗ 'ਚ ਭੇਜਣ ਦਾ ਦੋਸ਼ ਲੱਗਿਆ ਹੈ। ਰਖਾਇਨ ਸੂਬੇ ਦੇ ਬੁਥੀਦੌਂਗ ਅਤੇ ਮਾਉਂਗੱਡਾ ਇਲਾਕਿਆਂ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾ ਦਿੱਤਾ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਬਾਗੀ ਅਰਾਕਾਨ ਆਰਮੀ ਨੇ ਇਨ੍ਹਾਂ ਇਲਾਕਿਆਂ ਦੇ ਆਲੇ-ਦੁਆਲੇ 25 ਕਿਲੋਮੀਟਰ ਲੰਬੀ ਸੜਕ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਮਿਆਂਮਾਰ ਦੀ ਫੌਜ ਨੇ ਬਾਗੀਆਂ ਖਿਲਾਫ ਕਾਰਵਾਈ ਕੀਤੀ ਹੈ, ਜਿਸ ਕਾਰਨ ਬਾਗੀਆਂ ਦੇ ਪਿੱਛੇ ਹਟਣ ਦੀ ਖਬਰ ਸਾਹਮਣੇ ਆਈ ਹੈ।


ਫੌਜ ਨੇ ਬੰਦ ਕਰਵਾਈਆਂ ਦਵਾਈ ਦੀਆਂ ਦੁਕਾਨਾਂ


ਵਧਦੇ ਵਿਦਰੋਹ ਨੂੰ ਦੇਖਦਿਆਂ ਹੋਇਆਂ ਫੌਜ ਨੇ ਵੀ ਕਾਰਵਾਈ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ ਕੁਝ ਇਲਾਕਿਆਂ 'ਚ ਬਾਗੀਆਂ ਦੇ ਪਿੱਛੇ ਹਟਣ ਦੀਆਂ ਖਬਰਾਂ ਹਨ। ਇਸ ਦੇ ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਿਆਂਮਾਰ ਦੇ ਪੱਛਮੀ ਹਿੱਸੇ ਵਿੱਚ ਥਾਂਡਵੇ ਸ਼ਹਿਰ ਵਿੱਚ ਹਾਈਡ੍ਰੋ ਪਾਵਰ ਪ੍ਰੋਜੈਕਟ ਨੇੜੇ ਲੜਾਈ ਤੇਜ਼ ਹੋ ਗਈ ਹੈ। ਫੌਜ ਦਵਾਈਆਂ ਦੀਆਂ ਦੁਕਾਨਾਂ ਬੰਦ ਕਰ ਰਹੀ ਹੈ ਅਤੇ ਮਹੱਤਵਪੂਰਨ ਦਵਾਈਆਂ ਦੀ ਦਰਾਮਦ 'ਤੇ ਪਾਬੰਦੀ ਲਗਾ ਰਹੀ ਹੈ।


ਇਹ ਵੀ ਪੜ੍ਹੋ: Amritpal Singh: ਬਾਬਾ ਬਕਾਲਾ ਤੋਂ ਅੰਮ੍ਰਿਤਪਾਲ ਲਈ ਚੋਣ ਪ੍ਰਚਾਰ ਹੋਇਆ ਸ਼ੁਰੂ, ਇਤਿਹਾਸਿਕ ਸਥਾਨ 'ਤੇ ਮੱਥਾ ਟੇਕ ਚੋਣ ਮੈਦਾਨ 'ਚ ਨਿੱਤਰਿਆ ਪਰਿਵਾਰ


ਥਾਂਡਵੇ ਵਿਚ ਫਾਰਮੇਸੀ ਮਾਲਕਾਂ ਨੇ ਫੌਜ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਅਤੇ ਸਵਾਲ ਖੜ੍ਹੇ ਕੀਤੇ ਹਨ ਕਿ ਦਵਾਈਆਂ ਦੀ ਬੰਦ ਕਰਨ ਨਾਲ ਮਰੀਜ਼ਾਂ ਨੂੰ ਕੀ ਲਾਭ ਮਿਲੇਗਾ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਜੰਗ ਪ੍ਰਭਾਵਿਤ ਇਲਾਕਿਆਂ 'ਚ ਸਖ਼ਤ ਚੈਕਿੰਗ ਕਰਕੇ ਖਾਣੇ ਦੇ ਪੈਕੇਟ ਵੀ ਨਹੀਂ ਵੰਡੇ ਜਾ ਰਹੇ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


2 ਰੋਹਿੰਗਿਆ ਨੂੰ ਕੀਤਾ ਗ੍ਰਿਫ਼ਤਾਰ 
ਮਿਆਂਮਾਰ ਦੀ ਫੌਜ ਨੇ ਫੌਜੀ ਸਿਖਲਾਈ ਲਈ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਤੋਂ 2 ਰੋਹਿੰਗਿਆ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ 'ਤੇ ਟ੍ਰੇਨਿੰਗ ਤੋਂ ਭੱਜਣ ਦਾ ਦੋਸ਼ ਹੈ। ਕਈ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਮਿਆਂਮਾਰ ਦੀ ਫੌਜ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਤੋਂ ਰੋਹਿੰਗਿਆ ਨੌਜਵਾਨਾਂ ਨੂੰ ਬਾਗੀਆਂ ਨਾਲ ਲੜਨ ਲਈ ਫੌਜ 'ਚ ਭਰਤੀ ਕਰ ਰਹੀ ਹੈ।


ਇਹ ਵੀ ਪੜ੍ਹੋ: Goldy Brar Murder: ਗੋਲਡੀ ਬਰਾੜ ਦੀ ਅਮਰੀਕਾ 'ਚ ਮੌਤ ਦਾ ਸੱਚ ਆਇਆ ਸਾਹਮਣੇ, ਪੁਲਿਸ ਨੇ ਕੀਤਾ ਖੁਲਾਸਾ, ਕੌਣ ਸੀ ਮਰਨ ਵਾਲਾ ?