Goldy Brar: ਬੀਤੇ ਦਿਨ ਤੋਂ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਕਾਫੀ ਚੱਲ ਰਹੀ ਸੀ ਜਿਸ 'ਤੇ ਅਮਰੀਕੀ ਪੁਲਿਸ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ। ਦੱਸ ਦਈਏ ਇੱਕ ਅਮਰੀਕੀ ਚੈਨਲ ਨੇ ਗੋਲਡੀ ਦੀ ਮੌਤ ਦੀ ਖਬਰ ਚਲਾਈ ਸੀ।


ਫਿਰ ਅਮਰੀਕੀ ਪੁਲਿਸ ਅਧਿਕਾਰੀ ਲੈਸਲੇ ਵਿਲੀਅਮਜ਼ ਨੇ ਇੱਕ ਚੈਨਲ ਨੂੰ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਉਹ ਗੋਲਡੀ ਬਰਾੜ ਹੈ ਜਾਂ ਨਹੀਂ। ਫਿਰ ਦੇਰ ਰਾਤ ਕੈਲੀਫੋਰਨੀਆ ਦੀ ਫ੍ਰੇਜ਼ਨੋ ਪੁਲਿਸ ਨੇ ਇਸ ਖ਼ਬਰ ਦਾ ਖੰਡਨ ਕੀਤਾ। ਈ-ਮੇਲ ਰਾਹੀਂ ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਫੇਅਰਮੋਂਟ ਹੋਟਲ ਦੇ ਬਾਹਰ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।


ਇਸ ਤੋਂ ਇਲਾਵਾ ਅਮਰੀਕੀ ਖੁਫੀਆ ਏਜੰਸੀ FBI ਨੇ ਇਸ ਗੋਲੀਬਾਰੀ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਹੁਸਨਦੀਪ ਸਿੰਘ ਅਤੇ ਪਵਿੱਤਰ ਸਿੰਘ ਵਜੋਂ ਹੋਈ ਹੈ। ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾੜ ਨਹੀਂ ਹੈ।


ਪੁਲਿਸ ਵਾਲੇ ਦਾ ਮੁੰਡਾ ਕਿਵੇਂ ਬਣਿਆ ਅਪਰਾਧਾਂ ਦਾ ਬਾਦਸ਼ਾਹ?


ਗੋਲਡੀ ਬਰਾੜ ਕੈਨੇਡਾ ਦਾ ਇੱਕ ਵੱਡਾ ਅਪਰਾਧੀ ਸੀ ਜਿਹੜਾ ਟਾਰਗੇਟ ਕਿਲਿੰਗ, ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। 2017 'ਚ ਉਹ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਪਰ ਉੱਥੇ ਉਹ ਜੁਰਮ ਦੀ ਦੁਨੀਆਂ ਦਾ ਬਾਦਸ਼ਾਹ ਬਣ ਗਿਆ ਸੀ।


ਦੱਸ ਦਈਏ 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਤਾਂ ਉਸ ਵੇਲੇ ਗੋਲਡੀ ਬਰਾੜ ਦਾ ਨਾਮ ਹਰੇਕ ਵਿਅਕਤੀ, ਛੋਟੇ ਤੋਂ ਲੈਕੇ ਵੱਡੇ ਤੱਕ ਹਰੇਕ ਦੇ ਮੂੰਹ 'ਤੇ ਚੜ੍ਹ  ਗਿਆ। ਬਰਾੜ ਮਾਸਟ ਵਾਂਟੇਡ ਅਪਰਾਧੀ ਬਣ ਗਿਆ ਸੀ। ਗੋਲਡੀ ਬਰਾੜ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦਾ ਪੁੱਤਰ ਹੈ। 1994 ਵਿੱਚ ਮੁਕਤਸਰ ਸਾਹਿਬ ਵਿੱਚ ਜੰਮੇ ਗੋਲਡੀ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ। ਬਰਾੜ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਹਥਿਆਰਾਂ ਦੀ ਤਸਕਰੀ ਵਰਗੇ ਕਰੀਬ 13 ਮਾਮਲੇ ਦਰਜ ਹਨ। ਉਸ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। 


ਗੋਲਡੀ ਬਰਾੜ ਖ਼ਿਲਾਫ਼ ਪੰਜਾਬ ਵਿੱਚ ਕਈ ਕੇਸ ਦਰਜ ਹਨ। ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਉਸ ਨੇ ਕੈਨੇਡਾ ਤੋਂ ਹੀ ਰਚੀ ਸੀ। ਬਰਾੜ ਨੇ ਸਾਲ 2022 ਵਿੱਚ ਡੇਰਾ ਸਮਰਥਕ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ। ਫਰਾਂਸ ਦੇ ਇੰਟਰਪੋਲ ਸਕੱਤਰੇਤ ਜਨਰਲ ਨੇ 12 ਦਸੰਬਰ 2022 ਨੂੰ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।


ਇਹ ਵੀ ਪੜ੍ਹੋ: Sidhu Moosewala Case: ਟੰਗੇ ਗਏ ਲਾਰੈਂਸ ਤੇ ਜੱਗੂ ! ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਅਦਾਤਲ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ


ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੱਚੇ-ਬੱਚੇ ਦੇ ਮੂੰਹ 'ਤੇ ਗੋਲਡੀ ਬਰਾੜ ਦਾ ਨਾਮ


ਵਿੱਕੀ ਮਿੱਡੂਖੇੜਾ, ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਸੀ। ਗੋਲਡੀ ਬਰਾੜ ਨੇ ਇਸ ਦੇ ਕਤਲ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਸੀ। ਉਸ ਨੂੰ ਸ਼ੱਕ ਸੀ ਕਿ ਇਸ ਕਤਲ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸੀ, ਜਿਸ ਕਾਰਨ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਗੋਲਡੀ ਬਰਾੜ ਇਸ ਕਤਲ ਦਾ ਮਾਸਟਰਮਾਈਂਡ ਸੀ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਗੋਲਡੀ ਬਰਾੜ ਦੀ ਕੋਈ ਖਾਸ ਪਛਾਣ ਨਹੀਂ ਸੀ ਪਰ ਇਸ ਤੋਂ ਬਾਅਦ ਉਹ ਪੂਰੇ ਦੇਸ਼ 'ਚ ਖਤਰਨਾਕ ਗੈਂਗਸਟਰ ਵਜੋਂ ਮਸ਼ਹੂਰ ਹੋ ਗਿਆ।


ਗੋਲਡੀ ਬਰਾੜ ਦਾ ਅਪਰਾਧਿਕ ਨੈੱਟਵਰਕ ਕਿੰਨਾ ਵੱਡਾ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ 'ਚ ਬੈਠ ਕੇ ਉਸ ਨੇ ਪੰਜਾਬ ਦੇ ਵੱਡੇ ਗਾਇਕ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ। ਜੇਕਰ ਕੈਨੇਡਾ ਵਿੱਚ ਗੋਲਡੀ ਬਰਾੜ ਦੇ ਅਪਰਾਧਾਂ ਦੀ ਗੱਲ ਕਰੀਏ ਤਾਂ ਉਹ ਵਿਦੇਸ਼ਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਪ੍ਰਭਾਵ ਵਧਾਉਣ ਦਾ ਕੰਮ ਕਰ ਰਿਹਾ ਸੀ। ਨਾਲ ਹੀ, ਗੋਲਡੀ ਪਾਕਿਸਤਾਨ ਵਿਚ ਗੈਰ-ਕਾਨੂੰਨੀ ਲੈਣ-ਦੇਣ ਅਤੇ ਲਾਰੈਂਸ ਲਈ ਆਧੁਨਿਕ ਹਥਿਆਰਾਂ ਦੀ ਸਪਲਾਈ ਦਾ ਸਾਰਾ ਕੰਮ ਦੇਖਦਾ ਸੀ।


ਗੋਲਡੀ ਬਰਾੜ ਨੂੰ ਗ੍ਰਹਿ ਮੰਤਰਾਲੇ ਦੀ ਸੂਚੀ ਵਿੱਚ ਏ ਸ਼੍ਰੇਣੀ ਦੇ ਗੈਂਗਸਟਰ ਵਜੋਂ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਗੋਲਡੀ ਬਰਾੜ ਕੈਨੇਡਾ 'ਚ ਆਪਣਾ ਚਿਹਰਾ ਬਦਲ ਕੇ ਰਹਿੰਦਾ ਹੈ ਤਾਂ ਜੋ ਉਹ ਫੜਿਆ ਨਾ ਜਾ ਸਕੇ। ਇਸ ਤੋਂ ਇਲਾਵਾ ਉਸ ਨੂੰ ਆਪਣੇ ਕਤਲ ਦਾ ਵੀ ਡਰ ਸੀ। ਹਾਲਾਂਕਿ ਥੋੜੇ ਸਮਾਂ ਪਹਿਲਾਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀਆਂ ਖਬਰਾਂ ਆਈਆਂ ਸਨ ਪਰ ਬਾਅਦ ਵਿੱਚ ਇਹ ਸਿਰਫ ਅਫਵਾਹ ਹੀ ਨਿਕਲੀ। ਸਾਲ 2023 'ਚ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਆਪਣੀ ਜਾਨ ਨੂੰ ਖਤਰੇ 'ਚ ਦੇਖ ਕੇ ਗੋਲਡੀ ਬਰਾੜ ਕੈਨੇਡਾ ਛੱਡ ਕੇ ਅਮਰੀਕਾ ਦੇ ਕੈਲੀਫੋਰਨੀਆ ਚਲਾ ਗਿਆ ਸੀ।


ਇਹ ਵੀ ਪੜ੍ਹੋ: Goldy Brar: ਪੁਲਿਸ ਵਾਲੇ ਦਾ ਮੁੰਡਾ ਬਣ ਗਿਆ ਅਪਰਾਧਾਂ ਦਾ ਬਾਦਸ਼ਾਹ? ਜਾਣੋ ਕਿਵੇਂ ਬਦਲ ਗਈ ਗੋਲਡੀ ਬਰਾੜ ਦੀ ਦੁਨੀਆ