Toronto : ਕੈਨੇਡਾ ਵਿਚ ਕਤਲ ਅਤੇ ਲੁੱਟ ਖੋਹ ਵਰਗੀਆਂ ਵਾਰਦਾਤਾਂ 'ਚ ਵੱਡੇ ਪੱਧਰ 'ਤੇ ਤੇਜ਼ੀ ਦੇਖਣ ਨੂੰ ਮਿਲੀ ਹੈ। ਜ਼ੁਰਮ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹਿੰਸਕ ਵਾਰਦਾਤਾਂ ਦੀ ਗਿਣਤੀ ਪਿਛਲੇ 15 ਸਾਲ ਦੇ ਸਿਖਰ 'ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ 2022 ਵਿਚ 874 ਕਤਲ ਹੋਏ ਅਤੇ ਇਹ ਅੰਕੜਾ 2021 ਵਿਚ ਹੋਏ ਕਤਲਾਂ ਤੋਂ 73 ਵੱਧ ਬਣਦਾ ਹੈ।
ਦੂਜੇ ਪਾਸੇ ਲੁੱਟ-ਖੋਹ ਅਤੇ ਜਬਰੀ ਵਸੂਲੀ ਦੀਆਂ ਵਾਰਦਾਤਾਂ ਵਿਚ 15 ਫੀ ਸਦੀ ਅਤੇ 39 ਵੀਂ ਸਦੀ ਵਾਧਾ ਦਰਜ ਕੀਤਾ ਗਿਆ ਹੈ। ਕਤਲ ਦੀਆਂ 82 ਵੀਂ ਸਦੀ ਵਾਰਦਾਤਾਂ ਨੂੰ ਪਸਤੌਲ ਜਾਂ ਬੰਦੂਕ ਨਾਲ ਅੰਜਾਮ ਦਿਤਾ ਗਿਆ ਜਦਕਿ ਬਾਕੀ ਵਾਰਦਾਤਾਂ ਵਿਚ ਤੇਜਧਾਰ ਹਥਿਆਰ ਅਤੇ ਹੋਰ ਤਰੀਕੇ ਸ਼ਾਮਲ ਰਹੇ।
ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ਵੈਰਨ ਸਿਲਵਰ ਨੇ ਕਿਹਾ ਕਿ ਅਪਰਾਧਕ ਘਟਨਾਵਾਂ ਵਧਣ ਦਾ ਰੁਝਾਨ ਦਰਸਾਉਂਦਾ ਹੈ ਕਿ ਅਸੀਂ ਕਰਨਾ ਮਹਾਮਾਰੀ ਤੋਂ ਪਹਿਲਾਂ ਵਾਲੇ ਸਮੇਂ ਵਿਚ ਦਾਖਲ ਹੋ ਰਹੇ ਹਨ। ਮਹਾਮਾਰੀ ਦੌਰਾਨ ਲੋਕਡਾਊਨ ਅਤੇ ਹੋਰ ਬੰਦਿਸ਼ਾਂ ਕਾਰਨ ਹਿੰਸਕ ਵਾਰਦਾਤਾਂ ਵਿਚ ਕਮੀ ਆਈ ਅਤੇ ਜ਼ਿਆਦਾਤਰ ਗ਼ੈਰਹਿਸਤ ਅਪਰਾਧ ਹੀ ਸਾਹਮਣੇ ਆ ਰਹੇ ਸਨ।
ਰਾਜਾਂ ਦੇ ਆਧਾਰ 'ਤੇ ਦੇਖਿਆ ਜਾਵੇ ਤਾਂ ਮੈਨੀਟੋਬਾ ਵਿਚ ਹਿੰਸਕ ਵਾਰਦਾਤਾਂ 14 ਵੀਂ ਸਦੀ ਦੀ ਰਫਤਾਰ ਨਾਲ ਵਧੀਆਂ ਜਦਕਿ ਨਿਊਫਾਊਂਡਲੈਂਡ ਐਂਡ ਲੈਂਬਰਾਡੋਰ, ਕਿਊਬੈਕ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਚ ਛੇ ਵੀ ਸਦੀ ਦੀ ਦਰ ਨਾਲ ਵਾਧਾ ਹੋਇਆ ਹੈ।
2022 ਵਿਚ ਇਕ ਲੱਖ ਦੀ ਆਬਾਦੀ ਪਿੱਛੋਂ ਸਵਾ ਦੋ ਕਤਲ ਹੋਏ ਅਤੇ ਇਹ ਅੰਕੜਾ 1992 ਤੋਂ ਬਾਅਦ ਸਭ ਤੋਂ ਉਚਾ ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਕਤਲ ਕੀਤੇ 874 ਜਣਿਆਂ ਵਿਚੋਂ 255 ਸਾਊਥ ਏਸ਼ੀਅਨ, ਚਾਇਨੀਜ, ਕਾਲੇ, ਵਿਲੀਪਨ, ਲੈਟਿਨ ਅਮੈਰਿਕਨ, ਅਰਥ, ਵੈਸਟ ਏਸ਼ੀਅਨ ਜਾਂ ਸਾਊਥ ਈਸਟ ਏਸ਼ੀਅਨ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial