Sikh trooper in New York - ਅਮਰੀਕਾ ਵਿੱਚ ਇੱਕ ਸਿੱਖ ਪੁਲਿਸ ਮੁਲਾਜ਼ਮ ਨਾਲ ਵਿਤਕਰਾਰ ਹੋਣ ਦੇ ਇਲਜ਼ਾਮ ਲੱਗੇ ਹਨ। ਨਿਊਯਾਰਕ ਪੁਲਿਸ ਦੇ ਅਧਿਕਾਰੀਆਂ ਨੇ ਆਪਣੇ ਇੱਕ ਸਿੱਖ ਜਵਾਨ ਚਰਨਜੋਤ ਸਿੰਘ ਟਿਵਾਣਾ (Sikh Charanjot Singh Tiwana) ਨੂੰ ਦਾੜ੍ਹੀ ਵਧਾਉਣ ਤੋਂ ਰੋਕ ਦਿੱਤਾ ਹੈ।  ਚਰਨਜੋਤ ਸਿੰਘ ਨੇ ਮਾਰਚ 2022 'ਚ ਆਪਣੇ ਵਿਆਹ ਲਈ ਸਿਰਫ਼ ਡੇਢ ਇੰਚ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਅਧਿਕਾਰੀਆਂ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਚਰਨਜੋਤ ਸਿੰਘ ਟਿਵਾਣਾ ਨਿਊਯਾਰਕ ਦੇ ਜੇਮਸਟਾਊਨ ਵਿੱਚ ਰਹਿੰਦਾ ਹੈ। 
 


ਨਿਊਯਾਰਕ ਪੁਲਿਸ ਦੇ ਇਸ ਫੈਸਲੇ ਤੋਂ ਬਾਅਦ ਸਥਾਨਕ ਸਿੱਖ ਸੰਗਤ 'ਚ ਅਧਿਕਾਰੀਆਂ ਖ਼ਿਲਾਫ਼ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ। ਹਲਾਂਕਿ ਦੇਖਿਆ ਜਾਵੇ ਤਾਂ ਨਿਊਯਾਰਕ ਦੀ ਸੂਬਾ ਸਰਕਾਰ ਸਾਲ 2019 'ਚ ਹੀ ਸਿੱਖ ਜਵਾਨਾਂ ਦੇ ਹੱਕ ਚ ਕਾਨੂੰਨ ਬਣਾ ਕੇ ਲਾਗੂ ਕਰ ਚੁੱਕੀ ਹੈ।  ਚਰਨਜੋਤ ਟਿਵਾਣਾ ਨੂੰ ਅਧਿਕਾਰੀਆਂ ਨੇ ਇਹ ਦਲੀਲ ਦੇ ਕੇ ਇਨਕਾਰ ਕੀਤਾ ਸੀ ਕਿ ਜੇ ਉਸ ਨੇ ਦਾੜ੍ਹੀ ਵਧਾਈ, ਤਾਂ ਉਹ ਗੈਸ ਮਾਸਕ ਨਹੀਂ ਲਾ ਸਕੇਗਾ ਤੇ ਇੰਝ ਉਹ ਕਿਸੇ ਖ਼ਤਰੇ 'ਚ ਫਸ ਸਕਦਾ ਹੈ।


 


ਨਿਊਯਾਰਕ ਸਟੇਟ ਟਰੱਪਰਜ਼ ਪੁਲਿਸ ਬਿਨੈਵੋਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਚਾਰਲੀ ਮਰਫ਼ੀ ਨੇ ਦੱਸਿਆ ਕਿ ਟਿਵਾਣਾ ਨੇ ਅਧਿਕਾਰੀਆਂ ਤੋਂ ਰਸਮੀ ਤੌਰ 'ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਮੰਗੀ ਸੀ। ਉਸ ਨੇ ਅਧਿਕਾਰੀਆਂ ਦੇ ਇਨਕਾਰ ਨੂੰ ਆਪਣੇ ਨਾਲ ਧੱਕੇਸ਼ਾਹੀ ਸਮਝ ਲਿਆ।” ਉਨ੍ਹਾਂ ਦਾਅਵਾ ਕੀਤਾ ਕਿ ਨਿਊਯਾਰਕ ਪੁਲਿਸ ਦੇ ਅਧਿਕਾਰੀ ਕਦੇ ਵੀ ਆਪਣੇ ਜਵਾਨਾਂ ਤੇ ਹੋਰ ਮੁਲਾਜ਼ਮਾਂ ਨਾਲ ਧਰਮ ਦੇ ਆਧਾਰ 'ਤੇ ਕੋਈ ਧੱਕੇਸ਼ਾਹੀ ਜਾਂ ਵਧੀਕੀ ਨਹੀਂ ਕਰਦੇ।


 


ਇਹ ਵੀ ਪੜ੍ਹੋ :  SFJ Chief: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ, ਵੀਡੀਓ ਕੀਤੀ ਜਾਰੀ


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial