Human Life Evidence: ਆਸਟ੍ਰੇਲੀਆ ਦੀ ਗ੍ਰਿਫਿਥ ਯੂਨੀਵਰਸਿਟੀ ਅਤੇ ਮਾਲਟਾ ਦੀ ਹਿਊਗ ਗਰੂਕਟ ਯੂਨੀਵਰਸਿਟੀ ਦੇ ਦੋ ਵਿਗਿਆਨੀਆਂ ਨੇ ਸਾਊਦੀ ਅਰਬ ਵਿੱਚ ਇੱਕ ਮਹੱਤਵਪੂਰਨ ਖੋਜ ਕੀਤੀ ਹੈ। ਮੈਥਿਊ ਸਟੀਵਰਟ ਅਤੇ ਮਾਈਕਲ ਪੈਟਰਾਗਲੀਆ ਨਾਮ ਦੇ ਦੋ ਵਿਗਿਆਨੀਆਂ ਨੇ ਮਨੁੱਖੀ ਇਤਿਹਾਸ ਦੇ ਕਈ ਰਹੱਸਮਈ ਸਬੂਤ ਲੱਭਣ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਕਿ ਅਰਬ ਪ੍ਰਾਇਦੀਪ 'ਚ ਤੁਸੀਂ ਕਈ ਅਜਿਹੇ ਪੱਥਰ ਦੇ ਢਾਂਚੇ ਦੇਖ ਸਕਦੇ ਹੋ, ਕਈ ਚਿਮਨੀਆਂ ਅਤੇ ਪੱਥਰਾਂ ਦੇ ਸੰਦ ਮਿਲੇ ਹਨ, ਜੋ ਇਸ ਗੱਲ ਦਾ ਸਬੂਤ ਹਨ ਕਿ ਇੱਥੇ 10 ਹਜ਼ਾਰ ਸਾਲ ਪਹਿਲਾਂ ਮਨੁੱਖੀ ਜੀਵਨ ਸੀ।


ਵਿਗਿਆਨੀਆਂ ਨੇ ਸਾਊਦੀ ਅਰਬ ਵਿੱਚ ਇੱਕ ਵਿਸ਼ਾਲ ਲਾਵਾ ਟਿਊਬ ਗੁਫਾ ਵਿੱਚ ਪ੍ਰਾਚੀਨ ਮਨੁੱਖਾਂ ਦੁਆਰਾ ਨਿਵਾਸ ਕਰਨ ਦੇ ਪਹਿਲੇ ਸਬੂਤ ਮਿਲਣ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਇੱਥੇ ਸ਼ਿਕਾਰ ਅਤੇ ਚਰਵਾਹੇ ਦੇ ਦ੍ਰਿਸ਼ਾਂ ਨਾਲ ਭਰੀ ਚੱਟਾਨ ਕਲਾ ਨੂੰ ਵੀ ਦੇਖਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਨ੍ਹਾਂ ਦ੍ਰਿਸ਼ਾਂ ਨੂੰ ਦੇਖਣ ਤੋਂ ਬਾਅਦ ਕਈ ਪੁਰਾਤੱਤਵ ਵਿਗਿਆਨੀ ਪਿਛਲੇ ਇਕ ਦਹਾਕੇ ਤੋਂ ਇਨ੍ਹਾਂ 'ਤੇ ਖੋਜ ਕਰ ਰਹੇ ਸਨ। ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ 'ਚੋਂ ਕਈ ਬਣਤਰ 10 ਹਜ਼ਾਰ ਸਾਲ ਪੁਰਾਣੇ ਹਨ।


ਵਿਗਿਆਨੀਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਿਸੇ ਵੀ ਪੁਰਾਤੱਤਵ ਵਿਗਿਆਨੀ ਨੇ ਉੱਤਰੀ ਅਰਬ ਦੀਆਂ ਸੈਂਕੜੇ ਗੁਫਾਵਾਂ ਅਤੇ ਲਾਵਾ ਟਿਊਬਾਂ ਦਾ ਸਰਵੇਖਣ ਨਹੀਂ ਕੀਤਾ ਸੀ। ਸਾਲ 2019 'ਚ ਕੁਝ ਟੀਮਾਂ ਨੇ ਇਨ੍ਹਾਂ ਜ਼ਮੀਨਦੋਜ਼ ਥਾਵਾਂ 'ਤੇ ਖੋਜ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਅਧਿਐਨ 'ਚ ਕਈ ਰਹੱਸਮਈ ਜਾਣਕਾਰੀਆਂ ਸਾਹਮਣੇ ਆਈਆਂ ਹਨ।


ਵਿਗਿਆਨੀਆਂ ਨੇ ਦੱਸਿਆ ਕਿ ਅਰਬ ਦੀ ਇਹ ਲਾਵਾ ਟਿਊਬ ਮਦੀਨਾ ਸ਼ਹਿਰ ਤੋਂ ਲਗਭਗ 125 ਕਿਲੋਮੀਟਰ ਉੱਤਰ ਵਿੱਚ ਹਰਤ ਖੈਬਰ ਲਾਵਾ ਖੇਤਰ ਵਿੱਚ ਹੈ। ਇਹ ਟਿਊਬ ਹਜ਼ਾਰਾਂ ਸਾਲ ਪਹਿਲਾਂ ਲਾਵੇ ਦੇ ਠੰਢੇ ਹੋਣ ਤੋਂ ਬਾਅਦ ਬਣੀ ਸੀ। ਟਿਊਬ ਦੀ ਲੰਬਾਈ 1.5 ਕਿਲੋਮੀਟਰ, ਕੁਝ ਥਾਵਾਂ 'ਤੇ ਉਚਾਈ 12 ਮੀਟਰ ਅਤੇ ਚੌੜਾਈ 45 ਮੀਟਰ ਤੱਕ ਹੈ। ਇਸ ਵਿਚ ਦਾਖਲ ਹੋਣ 'ਤੇ ਵੱਡੀ ਗਿਣਤੀ ਵਿ'ਚ ਹੱਡੀਆਂ ਦੇ ਅਵਸ਼ੇਸ਼ ਪਾਏ ਗਏ ਹਨ। 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।