Trending News: ਕੰਗਾਲ ਬਣ ਗਿਆ 4 ਅਰਬ ਦਾ ਮਾਲਕ, ਹੁਣ ਖਾਤੇ 'ਚ ਬਚੇ ਸਿਰਫ 10 ਹਜ਼ਾਰ ਰੁਪਏ

Richest Person of Wales Before 2011: ਮਨੁੱਖ ਦੀ ਸਫ਼ਲਤਾ (Success) ਤੇ ਅਸਫਲਤਾ (Failure) ਵਿੱਚ ਕਈ ਵਾਰ ਉਸ ਦੀ ਕਿਸਮਤ (Luck) ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਕਦੇ ਤੁਹਾਡੀ ਕਿਸਮਤ ਤੁਹਾਨੂੰ ਜ਼ੀਰੋ ਤੋਂ ਸਿਖਰ 'ਤੇ ਲੈ ਜਾਂਦੀ ਹੈ, ਕਦੇ ਇਹ ਤੁਹਾਨੂੰ ਅਸਮਾਨ ਤੋਂ ਜ਼ਮੀਨ 'ਤੇ ਡੇਗ ਦਿੰਦੀ ਹੈ।

ਕਿਸਮਤ ਦਾ ਅਜਿਹੀ ਹੀ ਖੇਡ ਵੇਲਜ਼ (Wales) ਦੇ ਰੌਬ ਲੋਇਡ (Rob Lloyd) ਨਾਲ ਵੇਖੀ ਗਈ। ਰੌਬ ਕਦੇ ਵੇਲਜ਼ ਦਾ ਸਭ ਤੋਂ ਅਮੀਰ ਵਿਅਕਤੀ (Richest Person) ਸੀ, ਪਰ ਕਿਸਮਤ ਨੇ ਅਜਿਹਾ ਬਦਲਾ ਲਿਆ ਕਿ ਅੱਜ ਉਹ ਕੰਗਾਲ ਹੋ ਗਿਆ ਹੈ। ਪਿਛਲੇ ਦਿਨੀਂ ਅਜਿਹੀ ਸਥਿਤੀ ਵੀ ਆਈ ਸੀ ਜਦੋਂ ਉਨ੍ਹਾਂ ਦੇ ਖਾਤੇ ਵਿੱਚ ਸਿਰਫ਼ 10 ਹਜ਼ਾਰ ਰੁਪਏ ਹੀ ਬਚੇ ਸਨ। ਆਓ ਉਸ ਦੇ ਬਦਲਦੇ ਦਿਨਾਂ 'ਤੇ ਵਿਸਥਾਰ ਨਾਲ ਇੱਕ ਨਜ਼ਰ ਮਾਰੀਏ।

ਵੇਲਜ਼ ਨੂੰ ਸਭ ਤੋਂ ਅਮੀਰ ਲੋਕਾਂ ਵਿੱਚ ਗਿਣਿਆ ਜਾਂਦਾ ਸੀ
ਰਿਪੋਰਟ ਮੁਤਾਬਕ 57 ਸਾਲਾ ਰੌਬ ਲੋਇਡ (Rob Lloyd) ਈਟਨਫੀਲਡ ਗਰੁੱਪ ਨਾਂ ਦੀ ਕੰਪਨੀ ਚਲਾਉਂਦੇ ਸੀ। ਕੁਝ ਸਾਲ ਪਹਿਲਾਂ ਤੱਕ ਰੌਬ ਨੂੰ ਵੇਲਜ਼ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਗਿਣਿਆ ਜਾਂਦਾ ਸੀ। ਉਨ੍ਹਾਂ ਦੀ ਸਾਲਾਨਾ ਤਨਖਾਹ ਸਿਰਫ 3 ਕਰੋੜ 52 ਲੱਖ ਰੁਪਏ ਦੇ ਕਰੀਬ ਸੀ। ਉਨ੍ਹਾਂ ਦੇ ਬੈਂਕ ਖਾਤਿਆਂ (Bank Account) ਵਿੱਚ ਵੀ ਕਈ ਕਰੋੜ ਰੁਪਏ ਜਮ੍ਹਾਂ ਸੀ।

ਰੌਬ ਦੀ ਦੌਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਇੱਕ ਵਾਰ ਰੇਸਿੰਗ ਯਾਰਡ (Racing Yard) ਬਣਾਉਣ ਲਈ 60 ਕਰੋੜ ਰੁਪਏ ਤੱਕ ਖਰਚ ਕੀਤੇ ਸਨ। ਉਸ ਕੋਲ 20 ਕਰੋੜ ਰੁਪਏ ਦੇ ਘੋੜੇ (Horse) ਵੀ ਸਨ। ਕੁਝ ਸਾਲ ਪਹਿਲਾਂ ਤੱਕ ਉਨ੍ਹਾਂ ਕੋਲ 3 ਅਰਬ 73 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਸੀ। 2009 'ਚ ਉਹ ਚੈਨਲ 4 ਦੇ ਮਸ਼ਹੂਰ ਪ੍ਰੋਗਰਾਮ 'ਦ ਸੀਕ੍ਰੇਟ ਮਿਲੀਅਨੇਅਰ' 'ਚ ਵੀ ਨਜ਼ਰ ਆਏ ਸਨ।

2011 ਤੋਂ ਕਿਸਮਤ ਨੇ ਮੋੜ ਲੈਣਾ ਸ਼ੁਰੂ ਕਰ ਦਿੱਤਾ
ਸਾਲ 2011 ਤੋਂ ਕਿਸਮਤ ਨੇ ਰੌਬ ਵੱਲ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ। ਪ੍ਰਾਪਰਟੀ ਮਾਰਕਿਟ (Property Market) 'ਚ ਹੋਏ ਨੁਕਸਾਨ ਤੋਂ ਬਾਅਦ ਰੌਬ 'ਤੇ 2 ਅਰਬ 6 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਸੀ। ਇੰਨਾ ਹੀ ਨਹੀਂ ਇਸ ਦੌਰਾਨ ਬਹਾਮਾ 'ਚ ਇਕ ਧੋਖੇਬਾਜ਼ ਨੇ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ।

ਨਿੱਜੀ ਜੀਵਨ ਵਿੱਚ ਵੀ ਮੁਸ਼ਕਲਾਂ
ਇਸ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ (Personal Life) 'ਚ ਵੀ ਮੁਸ਼ਕਲਾਂ ਆਉਣ ਲੱਗੀਆਂ। 2017 ਵਿੱਚ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਛੱਡ ਦਿੱਤਾ। 2020 ਵਿੱਚ ਰੌਬ ਨੂੰ ਪਤਾ ਲੱਗਾ ਕਿ ਉਹ ਕੈਂਸਰ (Cancer) ਤੋਂ ਪੀੜਤ ਹੈ। ਰੌਬ ਦਾ ਕਹਿਣਾ ਹੈ ਕਿ ਇਸ ਸਭ ਕਾਰਨ ਉਹ ਡਿਪ੍ਰੈਸ਼ਨ ਵਿੱਚ ਚਲੇ ਗਏ ਸਨ। ਰੌਬ ਦਾ ਕਹਿਣਾ ਹੈ ਕਿ ਮੈਂ ਬਿਜ਼ਨੈੱਸ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੱਕ ਹਰ ਥਾਂ 'ਤੇ ਫੇਲ ਹੋ ਰਿਹਾ ਸੀ, ਉਸ ਸਮੇਂ ਅਜਿਹਾ ਲੱਗ ਰਿਹਾ ਸੀ ਜਿਵੇਂ ਮੈਨੂੰ ਪਲ ਭਰ ਲਈ ਸਭ ਕੁਝ ਮਿਲ ਗਿਆ ਪਰ ਅਚਾਨਕ ਮੇਰੇ ਤੋਂ ਸਭ ਕੁਝ ਦੂਰ ਹੋ ਗਿਆ।

ਦੁਬਾਰਾ ਕੋਸ਼ਿਸ਼ ਕਰ ਰਹੇ
ਰੌਬ ਦੱਸਦਾ ਹੈ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਉਸਦੇ ਬੈਂਕ ਖਾਤੇ ਵਿੱਚ ਸਿਰਫ਼ 10 ਹਜ਼ਾਰ ਰੁਪਏ ਹੀ ਬਚੇ ਸਨ। ਉਨ੍ਹਾਂ ਆਪਣਾ ਕਰਜ਼ਾ ਚੁਕਾਉਣ ਲਈ ਰੇਸਿੰਗ ਯਾਰਡ, ਘੋੜੇ ਤੇ ਫਾਰਮ ਹਾਊਸ ਬੀ ਵੇਚ ਦਿੱਤਾ। ਹੁਣ ਕੈਂਸਰ ਦੇ ਇਲਾਜ ਨਾਲ ਉਹ ਹੌਲੀ-ਹੌਲੀ ਆਪਣਾ ਭਵਿੱਖ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


 



ਇਹ ਵੀ ਪੜ੍ਹੋ : ਮੀਆਂ-ਬੀਵੀ ਨੇ ਬਣਾਏ ਵਿਆਹ ਦੇ ਖ਼ਤਰਨਾਕ ਨਿਯਮ, ਸੁਣ ਕੇ ਭੜਕ ਗਏ ਲੋਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490