Robert Hanssen :  FBI ਦੇ ਸਾਬਕਾ ਏਜੰਟ ਰਾਬਰਟ ਹੈਨਸਨ ਦੀ ਸੋਮਵਾਰ ਨੂੰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਉਹ ਸੋਮਵਾਰ ਨੂੰ ਕੋਲੋਰਾਡੋ 'ਚ ਆਪਣੀ ਜੇਲ ਦੀ ਕੋਠੜੀ 'ਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੀ ਉਮਰ 79 ਸਾਲ ਸੀ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਜਾਸੂਸ ਮੰਨੇ ਜਾਣ ਵਾਲੇ ਰੌਬਰਟ ਨੂੰ 20 ਸਾਲ ਤੋਂ ਵੱਧ ਸਮੇਂ ਤੱਕ ਰੂਸ ਲਈ ਜਾਸੂਸੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ, ਦੋਸ਼ੀ ਸਾਬਤ ਹੋਣ ਤੋਂ ਬਾਅਦ ਰਾਬਰਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।


 


ਬੇਹੋਸ਼ ਮਿਲਿਆ ਰੌਬਰਟ  

ਰਿਪੋਰਟਾਂ ਮੁਤਾਬਕ 79 ਸਾਲਾ ਹੈਨਸਨ ਆਪਣੇ ਲਾਕਅੱਪ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਹੈ। ਜੇਲ੍ਹ ਸਟਾਫ਼ ਨੇ ਕਾਹਲੀ ਨਾਲ ਡਾਕਟਰਾਂ ਨੂੰ ਦਿਖਾਇਆ। ਹਾਲਾਂਕਿ ਡਾਕਟਰਾਂ ਨੇ ਤੁਰੰਤ ਰਾਬਰਟ ਨੂੰ ਮ੍ਰਿਤਕ ਐਲਾਨ ਦਿੱਤਾ। ਰਿਪੋਰਟ ਮੁਤਾਬਕ ਰਾਬਰਟ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਐਫਬੀਆਈ ਦੀ ਵੈੱਬਸਾਈਟ ਮੁਤਾਬਕ ਰਾਬਰਟ 1976 ਵਿੱਚ ਐਫਬੀਆਈ ਵਿੱਚ ਸ਼ਾਮਲ ਹੋਇਆ ਸੀ। ਐਫਬੀਆਈ ਵਿੱਚ ਸ਼ਾਮਲ ਹੋਣ ਤੋਂ ਲਗਭਗ ਦਸ ਸਾਲ ਬਾਅਦ ਰਾਬਰਟ ਹੈਨਸਨ ਨੇ ਸੋਵੀਅਤ ਯੂਨੀਅਨ ਨੂੰ ਖੁਫੀਆ ਜਾਣਕਾਰੀ ਵੇਚਣੀ ਸ਼ੁਰੂ ਕਰ ਦਿੱਤੀ ਸੀ।

 

2001 ਵਿੱਚ ਕੀਤਾ ਗਿਆ ਸੀ ਗ੍ਰਿਫਤਾਰ  


ਐਫਬੀਆਈ ਦੀ ਵੈੱਬਸਾਈਟ ਮੁਤਾਬਕ 2001 ਵਿੱਚ ਸਾਬਕਾ ਐਫਬੀਆਈ ਏਜੰਟ ਰੌਬਰਟ ਹੈਨਸਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਬਰਟ ਦੀ ਗ੍ਰਿਫਤਾਰੀ ਦੇ ਸਮੇਂ ਤੱਕ ਉਸਨੇ ਕਈ ਮਨੁੱਖੀ ਸਰੋਤਾਂ, ਖੁਫੀਆ ਤਕਨੀਕਾਂ ਅਤੇ ਅਮਰੀਕੀ ਦਸਤਾਵੇਜ਼ਾਂ ਨਾਲ ਸਮਝੌਤਾ ਕਰਨ ਦੇ ਬਦਲੇ ਵਿੱਚ ਨਕਦ ,ਬੈਂਕ ਫੰਡ ਅਤੇ ਹੀਰਿਆਂ 'ਚ 1.4 ਮਿਲੀਅਨ ਡਾਲਰ (14 ਲੱਖ ) ਰੁਪਏ ਤੋਂ ਵੱਧ ਦਾ ਮੁਆਵਜ਼ਾ ਲਿਆ ਸੀ।

 

ਹੈਨਸਨ ਦੇ ਮਾਮਲੇ ਵਿੱਚ ਐਫਬੀਆਈ ਦੇ ਨੇਤਾ ਅਤੇ ਸਰਕਾਰੀ ਅਧਿਕਾਰੀ ਉਦੋਂ ਹੈਰਾਨ ਰਹਿ ਗਏ ,ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਆਪਣਾ ਆਦਮੀ ਲੰਬੇ ਸਮੇਂ ਤੋਂ ਦੂਜੇ ਪਾਸੇ ਲਈ ਜਾਸੂਸੀ ਕਰ ਰਿਹਾ ਸੀ। 2002 'ਚ ਉਸ ਨੂੰ ਰੂਸ ਲਈ ਜਾਸੂਸੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਦੋਂ ਤੋਂ ਉਹ ਕੋਲੋਰਾਡੋ ਦੀ ਜੇਲ੍ਹ ਵਿੱਚ ਬੰਦ ਸੀ ਅਤੇ ਆਪਣੀ ਸਜ਼ਾ ਕੱਟ ਰਿਹਾ ਸੀ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।