ਦਿੱਲੀ: ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਰੋਹਿੰਗਿਆ ਸ਼ਰਨਾਰਥੀਆਂ ਲਈ ਹੋਰ ਫੰਡਾਂ ਦੀ ਲੋੜ ਹੈ। ਯੂ.ਐਨ. ਸਹਾਇਤਾ ਅਫ਼ਸਰ ਨੇ ਕਿਹਾ ਹੈ ਕਿ ਰੋਹਿੰਗਿਆ ਰਫ਼ਿਊਜੀ ਸੰਕਟ ਦਿਨ ਬ ਦਿਨ ਗਹਿਰਾਉਂਦਾ ਜਾ ਰਿਹਾ ਹੈ। ਰੋਹਿੰਗਿਆ ਲੋਕ ਵੱਡੀ ਪੱਧਰ 'ਤੇ ਮਿਆਂਮਾਰ ਛੱਡ ਕੇ ਬੰਗਲਾਦੇਸ਼ ਜਾ ਰਹੇ ਹਨ। ਪੰਜ ਲੱਖ ਤੋਂ ਵੱਧ ਦੇ ਕਰੀਬ ਰੋਹਿੰਗਿਆ ਬੰਗਲਾਦੇਸ਼ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਫ਼ੌਰੀ ਤੌਰ 'ਤੇ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਲੋੜ ਹੈ।
ਮਿਆਂਮਾਰ ਦੀ ਮੁਖੀ ਸੂ ਕੀ ਨੇ ਕਿਹਾ ਸੀ ਕਿ ਬੰਗਲਾਦੇਸ਼ ਭੱਜ ਰਹੇ ਮੁਸਲਮਾਨਾਂ ਲਈ ਵੀ ਮੈਨੂੰ ਚਿੰਤਾ ਹੈ। ਅਸੀਂ ਇਹ ਵੀ ਪਤਾ ਕਰਨਾ ਚਾਹੁੰਦੇ ਹਾਂ ਕਿ ਆਖਰ ਕਿਉਂ ਇਵੇਂ ਦੇ ਕਤਲੇਆਮ ਹੋ ਰਹੇ ਹਨ। ਦੇਸ਼ ਛੱਡ ਰਹੇ ਲੋਕਾਂ ਨਾਲ ਵੀ ਗੱਲ ਕਰਨਾ ਚਾਹੁੰਦੀ ਹਾਂ।"
ਜ਼ਿਕਰਯੋਗ ਹੈ ਕਿ ਪੱਛਮੀ ਮਿਆਂਮਾਰ ਦੇ ਰਾਖੀਨ ਖੇਤਰ 'ਚ 25 ਅਗਸਤ ਨੂੰ ਰੋਹਿੰਗਿਆ ਵਿਦਰੋਹੀਆਂ ਨੇ ਪੁਲਿਸ ਚੌਕੀਆਂ ਤੇ ਫੌਜੀ ਕੈਂਪਾਂ 'ਤੇ ਹਮਲੇ ਕਰਨ ਦੇ ਬਾਅਦ ਉਨ੍ਹਾਂ ਖਿਲਾਫ ਹਿੰਸਾ ਸ਼ੁਰੂ ਹੋ ਗਈ ਸੀ। ਇਨ੍ਹਾਂ ਹਮਲਿਆਂ 'ਚ ਕਰੀਬ ਕਈ ਲੋਕਾਂ ਦੀ ਮੌਤ ਹੋਈ ਸੀ। ਹਿੰਸਕ ਕਾਰਵਾਈ ਦੇ ਕਾਰਨ ਮਿਆਂਮਾਰ ਤੋਂ ਹੁਣ ਤੱਕ ਚਾਰ ਲੱਖ ਤੋਂ ਵੱਧ ਰੋਹਿੰਗਿਆ ਬੰਗਲਾਦੇਸ਼ ਵੱਲ ਜਾ ਚੁੱਕੇ ਹਨ।