Russia Vladimir Putin: ਰੂਸ ਵਿਚ ਵੈਗਨਰ ਗਰੁੱਪ ਦੇ ਮੁਖੀ ਨੇ ਸ਼ਨੀਵਾਰ (24 ਜੂਨ) ਨੂੰ ਰੂਸੀ ਫੌਜ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ। ਉਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਵੈਗਨਰ ਗਰੁੱਪ ਦੇ ਲੋਕਾਂ 'ਤੇ ਹਮਲੇ ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ। ਉੱਥੇ ਹੀ ਰੂਸ ਦੇ ਪ੍ਰੌਸੀਕਿਊਟਰ ਜਨਰਲ ਨੇ ਕਿਹਾ ਕਿ ਬਾਗੀ ਪਾਰਟੀ ਦੇ ਮੁਖੀ 'ਤੇ ਹਥਿਆਰਬੰਦ ਵਿਦਰੋਹ ਦੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ।
ਵੈਗਨਰ ਗਰੁੱਪ ਦੇ 62 ਸਾਲਾ ਮੁਖੀ ਯੇਵਗੇਨੀ ਪ੍ਰਿਗੋਜਿਨ ਨੇ ਇੱਕ ਆਡੀਓ ਸੰਦੇਸ਼ ਵਿੱਚ ਕਿਹਾ ਕਿ ਅਸੀਂ ਅੱਗੇ ਵਧ ਰਹੇ ਹਾਂ ਤੇ ਅਸੀਂ ਅੰਤ ਤੱਕ ਜਾਵਾਂਗੇ। ਅਸੀਂ ਉਸ ਹਰ ਚੀਜ਼ ਨੂੰ ਤਬਾਹ ਕਰ ਦੇਵਾਂਗੇ ਜੋ ਸਾਡੇ ਰਾਹ ਵਿੱਚ ਖੜ੍ਹੀ ਹੈ, ਉਸਨੇ ਪਿਛਲੇ ਸਾਲ ਯੂਕਰੇਨ ਵਿੱਚ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੀ ਸਭ ਤੋਂ ਦਲੇਰਾਨਾ ਚੁਣੌਤੀ ਵਿੱਚ ਕਿਹਾ ਸੀ।
ਰੂਸੀ ਫੌਜੀ ਹੈਲੀਕਾਪਟਰ ਨੂੰ ਕੀਤਾ ਢੇਰ
ਵੈਗਨਰ ਗਰੁੱਪ ਦੇ ਮੁਖੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਫ਼ੌਜ ਨੇ ਰੂਸੀ ਫ਼ੌਜੀ ਹੈਲੀਕਾਪਟਰ ਨੂੰ ਗੋਲੀਆਂ ਮਾਰ ਦਿੱਤੀਆਂ ਸੀ। ਉਨ੍ਹਾਂ ਕਿਹਾ ਕਿ ਇਕ ਹੈਲੀਕਾਪਟਰ ਨੇ ਹੁਣੇ ਹੀ ਇਕ ਨਾਗਰਿਕ ਦਲ 'ਤੇ ਗੋਲੀਬਾਰੀ ਕੀਤੀ ਸੀ। ਇਸ ਨੂੰ ਪੀਐਮਸੀ ਵੈਗਨਰ ਦੀ ਯੂਨਿਟ ਦੁਆਰਾ ਗੋਲੀਆਂ ਮਾਰ ਦਿੱਤੀਆਂ ਗਈਆਂ। ਪ੍ਰਿਗੋਜਿਨ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਦੀ ਫੌਜ, ਜਿਸ ਨੇ ਰੂਸ ਦੇ ਜ਼ਿਆਦਾਤਰ ਹਮਲਿਆਂ ਦੀ ਅਗਵਾਈ ਕੀਤੀ ਸੀ। ਉਹ ਦੱਖਣੀ ਰੂਸੀ ਖੇਤਰ ਰੋਸਟੋਵ ਵਿੱਚ ਦਾਖਲ ਹੋ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ