ਮਾਸਕੋ: ਰੂਸ ਵਿੱਚ ਬਣੀ ਕੋਰੋਨਾ ਵੈਕਸੀਨ ਦਾ ਪਹਿਲਾ ਬੈਚ ਆਮ ਲੋਕਾਂ ਲਈ ਲਾਂਚ ਕੀਤਾ ਗਿਆ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ। ਰੂਸ ਦੇ ਗਮਾਲੀਆ ਰਿਸਰਚ ਸੈਂਟਰ ਤੇ ਰੂਸ ਦੇ ਸਿੱਧੇ ਨਿਵੇਸ਼ ਫੰਡ ਨੇ ਇਹ ਸਪੂਤਨਿਕ ਵੀ ਟੀਕਾ ਬਣਾਇਆ ਹੈ।

ਰੂਸ ਦੇ ਸਿਹਤ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰ ਕਿਹਾ, "ਕੋਰੋਨਾਵਾਇਰਸ ਤੋਂ ਬਚਣ ਲਈ ਸਪੂਤਨਿਕ ਵੀ ਵੈਕਸੀਨ ਨੇ ਲੈਬ 'ਚ ਸਾਰੇ ਜ਼ਰੂਰੀ ਟੈਸਟ ਪਾਸ ਕਰ ਲਏ ਹਨ। ਇਸ ਦੇ ਪਹਿਲੇ ਬੈਚ ਨੂੰ ਆਮ ਲੋਕਾਂ ਲਈ ਜਾਰੀ ਕਰ ਦਿੱਤਾ ਗਿਆ ਹੈ।"


ਦੱਸ ਦਈਏ ਕਿ ਰੂਸ ਦੇ ਸਿਹਤ ਮੰਤਰਾਲੇ ਨੇ 11 ਅਗਸਤ ਨੂੰ ਕੋਰੋਨਾ ਤੋਂ ਬਚਣ ਦਾ ਦਾਅਵਾ ਕਰਨ ਲਈ ਵੈਕਸੀਨ ਦਾ ਰਜਿਸਟ੍ਰੇਸ਼ਨ ਕਰਵਾਇਆ ਸੀ। ਵੈਕਸੀਨ ਬਾਰੇ ਮਾਸਕੋ ਦੇ ਮੇਅਰ ਸਰਗੇਈ ਸੋਬਯਿਨਿਨ ਨੇ ਉਮੀਦ ਜਤਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਰਾਜਧਾਨੀ ਦੇ ਸਾਰੇ ਲੋਕਾਂ ਨੂੰ ਇਹ ਵੈਕਸੀਨ ਦਿੱਤਾ ਜਾਵੇਗੀ।

ਇਸ ਦੇ ਨਾਲ ਹੀ ਦੁਨੀਆ ਦੇ ਹੋਰ ਦੇਸ਼ਾਂ 'ਚ ਰੂਸੀ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਰਸੀਅਨ ਇੰਵੈਸਟਮੈਂਟ ਫੰਡ ਦੇ ਮੁਖੀ ਨੇ ਕਿਹਾ ਕਿ ਇਸ ਮਹੀਨੇ ਭਾਰਤ ਸਣੇ ਪੰਜ ਹੋਰ ਦੇਸ਼ਾਂ 'ਚ ਕਲੀਨੀਕਲ ਟਰਾਈਲ ਸ਼ੁਰੂ ਹੋਣਗੇ। ਫੇਜ਼ 3 ਦੀ ਸ਼ੁਰੂਆਤੀ ਨਤੀਜੇ ਅਕਤੂਬਰ-ਨਵੰਬਰ ਤਕ ਸਾਹਮਣੇ ਆਉਣਗੇ। ਭਾਰਤ ਦੇ ਨਾਲ ਸਾਊਦੀ ਅਰਬ, ਯੂਏਈ, ਫਿਲੀਪੀਨਜ਼ ਤੇ ਬ੍ਰਾਜ਼ੀਲ ਵਿਚ ਕਲੀਨੀਕਲ ਟਰਾਇਲ ਸ਼ੁਰੂ ਹੋਣਗੇ।

ਉਧਰ, ਭਾਰਤ ਰੂਸ ਦੀ ਕੋਰੋਨਾ ਵੈਕਸੀਨ 'ਤੇ ਗੰਭੀਰਤਾ ਨਾਲ ਅਧਿਐਨ ਕਰ ਰਿਹਾ ਹੈ। ਭਾਰਤ ਵਿੱਚ ਰੂਸ ਤੋਂ ਰਾਜਦੂਤ ਨਿਕੋਲਾਈ ਕੁਦਾਸ਼ੇਵ ਨੇ ਕਿਹਾ ਕਿ ਰੂਸ ਟੀਕਾ ਦੇ ਵੱਖ-ਵੱਖ ਪੱਧਰਾਂ 'ਤੇ ਭਾਰਤ ਨਾਲ ਸੰਪਰਕ ਵਿੱਚ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904