ਮਾਸਕੋ: ਕੋਰੋਨਾ ਵਾਇਰਸ ਦੌਰਾਨ ਸੈਨੇਟਾਇਜ਼ਰ ਕਾਫੀ ਅਹਿਮ ਹੈ। ਇਸ ਦੌਰਾਨ ਰੂਸ 'ਚ ਪਾਰਟੀ 'ਚ ਸ਼ਰਾਬ ਮੁੱਕਣ ਤੇ ਲੋਕਾਂ ਵੱਲੋਂ ਹੈਂਡ ਸੈਨੇਟਾਇਜ਼ਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਾਰਟੀ 'ਚ ਸ਼ਰਾਬ ਖਤਮ ਹੋਣ 'ਤੇ ਲੋਕ ਹੈਂਡ ਸੈਨੇਟਾਇਜ਼ਰ ਪੀਣ ਲੱਗ ਗਏ। ਇਸ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ ਤੇ ਦੋ ਜਣੇ ਕੋਮਾ 'ਚ ਚਲੇ ਗਏ।
ਪਾਰਟੀ 'ਚ ਸ਼ਾਮਲ ਲੋਕਾਂ ਨੇ ਜੋ ਸੈਨੇਟਾਇਜ਼ਰ ਪੀਤਾ ਉਹ 69 ਫੀਸਦ ਸੀ। ਜਿਸ ਨੂੰ ਮਹਾਮਾਰੀ ਦੌਰਾਨ ਹੈਂਡਕਲੀਨਰ ਦੇ ਤੌਰ 'ਤੇ ਵੇਚਿਆ ਜਾ ਰਿਹਾ ਸੀ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋਈ। ਬਾਕੀ ਛੇ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਬਾਅਦ 'ਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ