Russia Ukraine War: ਯੂਕਰੇਨ 'ਤੇ ਰੂਸ ਦੇ ਹਮਲੇ ਦਾ ਅੱਜ ਦੂਜਾ ਦਿਨ ਹੈ। ਯੂਕਰੇਨ ਦੇ ਸ਼ਹਿਰਾਂ 'ਤੇ ਬੰਬਾਰੀ ਤੇ ਮਿਜ਼ਾਈਲ ਹਮਲੇ ਜਾਰੀ ਹਨ। ਰਾਜਧਾਨੀ ਕੀਵ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਰੂਸੀ ਫੌਜ ਨੇ ਪ੍ਰਮਾਣੂ ਪਲਾਂਟ 'ਤੇ ਵੀ ਕਬਜ਼ਾ ਕਰ ਲਿਆ ਹੈ। ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਇਸ ਨਾਲ ਹੀ ਅੱਧੀ ਰਾਤ ਤੋਂ ਬਾਅਦ ਦਿੱਤੇ ਇੱਕ ਸੰਦੇਸ਼ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ਾਲੇਨਸਕੀ ਨੇ ਕਿਹਾ ਸਾਡੀ ਸਭ ਤੋਂ ਚੰਗੀ ਜਾਣਕਾਰੀ ਅਨੁਸਾਰ, ਦੁਸ਼ਮਣ ਨੇ ਮੈਨੂੰ ਨੰਬਰ ਇੱਕ ਨਿਸ਼ਾਨਾ ਬਣਾਇਆ ਹੈ। ਮੇਰਾ ਪਰਿਵਾਰ ਨੰਬਰ ਦੋ ਦਾ ਨਿਸ਼ਾਨਾ ਹੈ। ਉਹ ਰਾਜ ਦੇ ਮੁਖੀ ਨੂੰ ਤਬਾਹ ਕਰਕੇ ਯੂਕਰੇਨ ਨੂੰ ਸਿਆਸੀ ਤੌਰ 'ਤੇ ਤਬਾਹ ਕਰਨਾ ਚਾਹੁੰਦੇ ਹਨ।
ਅਸੀਂ ਇਹ ਵੀ ਜਾਣਦੇ ਹਾਂ ਕਿ ਦੁਸ਼ਮਣ ਦੇ ਭੰਨਤੋੜ ਕਰਨ ਵਾਲੇ ਸਮੂਹ ਕੀਵ ਵਿੱਚ ਦਾਖਲ ਹੋ ਗਏ ਹਨ। ਇਸ ਲਈ ਮੈਂ ਕੀਵ ਦੇ ਲੋਕਾਂ ਨੂੰ ਕਹਿ ਰਿਹਾ ਹਾਂ - ਸਾਵਧਾਨ ਰਹੋ, ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰੋ। ਮੈਂ ਉਨ੍ਹਾਂ ਸਾਰਿਆਂ ਦੇ ਨਾਲ ਸਰਕਾਰੀ ਕੁਆਰਟਰ ਵਿੱਚ ਹਾਂ ਜੋ ਕੇਂਦਰ ਸਰਕਾਰ ਦੇ ਕੰਮ ਲਈ ਜ਼ਰੂਰੀ ਹਨ। ਅੱਜ ਮੈਂ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਕਾਫੀ ਗੱਲਬਾਤ ਕੀਤੀ ਹੈ। ਪਹਿਲਾ ਇਹ ਕਿ ਸਾਨੂੰ ਸਮਰਥਨ ਮਿਲ ਰਿਹਾ ਹੈ। ਮੈਂ ਹਰ ਉਸ ਰਾਜ ਦਾ ਸ਼ੁਕਰਗੁਜ਼ਾਰ ਹਾਂ ਜੋ ਨਾ ਸਿਰਫ਼ ਸ਼ਬਦਾਂ ਵਿੱਚ ਸਗੋਂ ਠੋਸ ਰੂਪ ਵਿੱਚ ਯੂਕਰੇਨ ਦੀ ਮਦਦ ਕਰ ਰਿਹਾ ਹੈ।
ਇਸ ਦੇ ਨਾਲ ਹੀ ਯੂਕਰੇਨ ਦੀ ਉਪ ਰੱਖਿਆ ਮੰਤਰੀ ਹੰਨਾਹ ਮਲਯਾਰ ਨੇ ਦੱਸਿਆ ਕਿ 25 ਫਰਵਰੀ ਦੀ ਸਵੇਰ 3 ਵਜੇ ਤੱਕ ਦੁਸ਼ਮਣ ਨੂੰ ਕਿੰਨਾ ਨੁਕਸਾਨ ਹੋਇਆ ਹੈ। ਮਲਯਾਰ ਮੁਤਾਬਕ ਹੁਣ ਤਕ ਯੂਕਰੇਨ ਨੇ ਰੂਸ ਦੇ 7 ਏਅਰਕ੍ਰਾਫਟ ਯੂਨਿਟ, 6 ਹੈਲੀਕਾਪਟਰ ਯੂਨਿਟ, 30 ਤੋਂ ਜ਼ਿਆਦਾ ਟੈਂਕ ਯੂਨਿਟ ਅਤੇ 130 ਬੀਬੀਐਮ ਯੂਨਿਟ ਤਬਾਹ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਸ ਨੇ 800 ਰੂਸੀ ਸੈਨਿਕਾਂ ਦੇ ਮਾਰੇ ਜਾਣ ਦਾ ਵੀ ਦਾਅਵਾ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904