Couple married between War: ਰੂਸ ਨਾਲ ਜੰਗ ਵਿਚਾਲੇ ਯੁਕਰੇਨ ਦੇ ਓਡੇਸਾ ਦੇ ਇੱਕ ਜੋੜੇ ਨੇ ਵਿਆਹ ਰਚਾ ਲਿਆ। ਸਾਇਰਨ ਤੇ ਮਿਜ਼ਾਈਲ ਹਮਲਿਆਂ ਵਿਚਾਲੇ ਜੋੜੇ ਨੇ ਵਿਆਹ ਕਰਵਾ ਲਿਆ। ਬੇਲਾਰੂਸ ਦੀ ਇੱਕ ਮੀਡੀਆ ਸੰਸਥਾ ਨੇ ਵਿਆਹ ਸਮਾਗਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਲਾੜੀ ਨੂੰ ਫੁੱਲ ਫੜ ਕੇ ਮੁਸਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਲਾੜਾ ਕੁਝ ਕਾਗਜ਼ਾਂ 'ਤੇ ਦਸਤਖਤ ਕਰਦਾ ਨਜ਼ਰ ਆ ਰਿਹਾ ਹੈ।


ਇਸ ਤੋਂ ਪਹਿਲਾਂ ਵੀ ਯੂਕਰੇਨ ਵਿੱਚ ਯੁੱਧ ਦੌਰਾਨ ਕੁਝ ਜੋੜਿਆਂ ਨੇ ਵਿਆਹ ਕਰਵਾ ਲਿਆ ਸੀ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਜੋੜੇ ਦੇ ਵਿਆਹ ਦਾ ਵੀਡੀਓ ਵਾਇਰਲ ਹੋਇਆ ਹੈ। ਵਾਇਰਲ ਵੀਡੀਓ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ। ਹਸਪਤਾਲ 'ਚ ਵਿਆਹ ਕਰਵਾਉਣ ਵਾਲਾ ਇਹ ਜੋੜਾ ਪੇਸ਼ੇ ਤੋਂ ਡਾਕਟਰ ਦੱਸਿਆ ਜਾ ਰਿਹਾ ਹੈ।






ਮੀਡੀਆ ਆਉਟਲੈੱਟ Next ਨੇ ਆਪਣੇ ਟਵਿਟਰ ਅਕਾਊਂਟ 'ਤੇ ਡਾਕਟਰ ਜੋੜੇ ਦੇ ਵਿਆਹ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਕੀਵ 'ਚ ਡਾਕਟਰਾਂ ਨੇ ਹਸਪਤਾਲ 'ਚ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਇੱਕ ਜੋੜੇ ਨੇ ਕੀਵ ਦੇ ਚਰਚ ਵਿੱਚ ਵਿਆਹ ਕਰਵਾਇਆ ਸੀ। ਕੀਵ 'ਚ ਰਹਿਣ ਵਾਲੇ 21 ਸਾਲਾ ਯਰੀਨਾ ਅਰੀਵਾ ਅਤੇ ਸਵਯਤੋਸਲਾਵ ਨੇ ਵਿਆਹ ਕੀਤਾ ਹੈ।