Russia-Ukraine War: ਬ੍ਰਿਟੇਨ ਦੀਆਂ ਕਈ ਮੀਡੀਆ ਰਿਪੋਰਟਾਂ 'ਚ ਟੈਲੀਗ੍ਰਾਮ ਚੈਨਲਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਮਾਣੂ ਯੁੱਧ ਵੱਲ ਵਧਣ ਦੇ ਸੰਕੇਤ ਦੇ ਰਹੇ ਹਨ। ਇਹ ਦਾਅਵਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪੁਤਿਨ ਨੇ ਆਪਣੀ ਫ਼ੌਜ ਨੂੰ ਨਿਊਕਲੀਅਰ ਵਾਰ ਡ੍ਰਿਲ ਲਈ ਅਭਿਆਸ ਕਰਨ ਦਾ ਹੁਕਮ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸੁਰੱਖਿਆ ਲਈ ਆਪਣੇ ਪਰਿਵਾਰ ਨੂੰ ਸਾਇਬੇਰੀਆ ਭੇਜ ਦਿੱਤਾ ਹੈ।
ਉੱਥੇ ਹੀ ਪ੍ਰਮਾਣੂ ਨਿਕਾਸੀ ਡ੍ਰਿਲ ਦੀ ਰਿਪੋਰਟ ਨੇ ਕ੍ਰੈਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਦੇ ਅਧਿਕਾਰੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਧਿਕਾਰੀ ਇਸ ਗੱਲ ਤੋਂ ਸਦਮੇ 'ਚ ਹਨ ਕਿ ਪੁਤਿਨ ਦੇ ਫ਼ੈਸਲੇ ਦੇ ਕਿੰਨੇ ਭਿਆਨਕ ਨਤੀਜੇ ਹੋ ਸਕਦੇ ਹਨ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਯੂਕਰੇਨ ਨੇ 25 ਦਿਨਾਂ ਦੀ ਜੰਗ ਤੋਂ ਬਾਅਦ ਵੀ ਅਜੇ ਤੱਕ ਹਥਿਆਰ ਨਹੀਂ ਸੁੱਟੇ, ਜਿਸ ਕਾਰਨ ਪੁਤਿਨ ਨਾਰਾਜ਼ ਹਨ ਤੇ ਉਨ੍ਹਾਂ ਨੇ ਇਸ ਨੂੰ ਚੁਣੌਤੀ ਵਜੋਂ ਸਵੀਕਾਰ ਕਰ ਲਿਆ ਹੈ।
ਪੁਤਿਨ ਸੋਚ ਰਹੇ ਹਨ ਕਿ ਇਕ ਛੋਟਾ ਜਿਹਾ ਦੇਸ਼ ਉਸ ਨੂੰ ਚੁਣੌਤੀ ਦੇ ਰਿਹਾ ਹੈ। ਦਾਅਵਿਆਂ ਅਨੁਸਾਰ ਕ੍ਰੇਮਲਿਨ ਦੇ ਸੀਨੀਅਰ ਰਾਜਨੀਤਿਕ ਹਸਤੀਆਂ ਨੂੰ ਖੁਦ ਪੁਤਿਨ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਹ ਪ੍ਰਮਾਣੂ ਯੁੱਧ ਦੀ ਤਿਆਰੀ 'ਚ ਨਿਕਾਸੀ ਡ੍ਰਿਲ 'ਚ ਹਿੱਸਾ ਲੈਣਗੇ।
ਸੁਰੱਖਿਆ ਲਈ ਪੁਤਿਨ ਦੇ ਪਰਿਵਾਰ ਨੂੰ ਸਾਇਬੇਰੀਆ ਭੇਜਿਆ
ਪੁਤਿਨ ਦੇ ਪਰਿਵਾਰਕ ਮੈਂਬਰਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਜਦੋਂ ਤੋਂ ਰੂਸ-ਯੂਕਰੇਨ ਯੁੱਧ ਸ਼ੁਰੂ ਹੋਇਆ ਹੈ, ਰਿਪੋਰਟਾਂ 'ਚ ਦਾਅਵਾ ਕੀਤਾ ਹੈ ਕਿ ਪੁਤਿਨ ਨੇ ਆਪਣੇ ਨਜ਼ਦੀਕੀ ਪਰਿਵਾਰ ਦੇ ਅਣਪਛਾਤੇ ਮੈਂਬਰਾਂ ਨੂੰ ਸਾਇਬੇਰੀਆ ਦੇ ਤੇਹ ਅਲਤਾਈ ਪਹਾੜਾਂ 'ਚ ਇੱਕ ਉੱਚ ਤਕਨੀਕੀ ਭੂਮੀਗਤ ਬੰਕਰ 'ਚ ਭੇਜ ਦਿੱਤਾ ਹੈ, ਜੋ ਕਿ ਇੱਕ ਪੂਰਾ ਭੂਮੀਗਤ ਸ਼ਹਿਰ ਹੈ।
ਪੁਤਿਨ ਦੀ ਖ਼ਤਰਨਾਕ ਯੋਜਨਾ
ਪੁਤਿਨ ਕੋਲ ਇੱਕ ਖ਼ਤਰਨਾਕ ਯੋਜਨਾ ਤਿਆਰ ਹੈ ਅਤੇ ਇਹ ਕੋਈ ਰਹੱਸ ਨਹੀਂ ਹੈ। ਰੂਸ ਕੋਲ ਪ੍ਰਮਾਣੂ ਟਕਰਾਅ ਲਈ ਡੂਮਸਡੇ ਜਹਾਜ਼ ਹਨ, ਜਿਨ੍ਹਾਂ ਦੀ ਵਰਤੋਂ ਪੁਤਿਲ ਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀਆਂ ਵੱਲੋਂ ਪ੍ਰਮਾਣੂ ਯੁੱਧ 'ਚ ਕੀਤਾ ਜਾਵੇਗਾ। ਇੱਕ ਸਕਾਈ ਬੰਕਰ ਵੀ ਡੂਮਸਡੇ ਦੀ ਯੋਜਨਾ ਦੇ ਤਹਿਤ ਸੀ, ਪਰ ਮੰਨਿਆ ਜਾਂਦਾ ਹੈ ਕਿ ਇਹ ਹਾਲੇ ਤਿਆਰ ਨਹੀਂ ਹੋਇਆ ਹੈ।
ਪੁਤਿਨ ਆਪਣੀ ਬੰਦ ਦੁਨੀਆਂ 'ਚ ਫਸੇ: ਖੁਫੀਆ ਏਜੰਸੀਆਂ
ਕੁਝ ਪੱਛਮੀ ਖੁਫੀਆ ਏਜੰਸੀਆਂ ਹਾਲੀਆ ਸਥਿਤੀ ਰਾਹੀਂ ਪੁਤਿਨ ਦੇ ਦਿਮਾਗ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਹ ਪਤਾ ਲਗਾ ਰਹੀ ਹੈ ਕਿ ਪੁਤਿਨ 'ਆਪਣੀ ਹੀ ਇੱਕ ਬੰਦ ਦੁਨੀਆਂ 'ਚ ਫੱਸ ਗਏ ਹਨ', ਜਿੱਥੇ ਉਹ ਇਕੱਲੇ ਫ਼ੈਸਲਾ ਲੈਣ ਵਾਲੇ ਹਨ ਤੇ ਉਹ ਹੋਰ ਦ੍ਰਿਸ਼ਟੀਕੋਣਾਂ ਤੋਂ ਬਿਲਕੁਲ ਵੱਖਰਾ ਹੈ।
Russia-Ukraine War: ਯੂਕਰੇਨ 'ਤੇ ਹੋ ਸਕਦਾ ਪ੍ਰਮਾਣੂ ਹਮਲਾ: ਪੁਤਿਨ ਵੱਲੋਂ 'ਨਿਊਕਲੀਅਰ ਵਾਰ ਡ੍ਰਿਲ' ਦੇ ਆਦੇਸ਼
ਏਬੀਪੀ ਸਾਂਝਾ
Updated at:
20 Mar 2022 12:47 PM (IST)
ਬ੍ਰਿਟੇਨ ਦੀਆਂ ਕਈ ਮੀਡੀਆ ਰਿਪੋਰਟਾਂ 'ਚ ਟੈਲੀਗ੍ਰਾਮ ਚੈਨਲਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਮਾਣੂ ਯੁੱਧ ਵੱਲ ਵਧਣ ਦੇ ਸੰਕੇਤ ਦੇ ਰਹੇ ਹਨ।
Russia Ukraine War
NEXT
PREV
Published at:
20 Mar 2022 12:47 PM (IST)
- - - - - - - - - Advertisement - - - - - - - - -