ਅਫ਼ਗਾਨਿਸਤਾਨ 'ਚ ਤਾਲਿਬਾਨ ਸ਼ਾਸਨ ਦਾ ਸਮਰਥਨ ਕਰ ਰਹੇ ਪਾਕਿਸਤਾਨ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਅਫ਼ਗਾਨਿਸਤਾਨ 'ਚ ਤਾਲਿਬਾਨ ਸ਼ਾਸਨ ਨੂੰ ਆਗਾਮੀ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (SAARC) 'ਚ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਇਕ ਪ੍ਰਤੀਨਿਧੀ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ। ਜਿਸ ਨੂੰ ਲੈਕੇ ਸਾਰਕ ਸੰਗਠਨ ਦੇ ਬਾਕੀ ਮੈਂਬਰ ਦੇਸ਼ਾਂ ਨੇ ਇਨਕਾਰ ਕਰ ਦਿੱਤਾ ਹੈ।


SAARC ਮੰਤਰੀ ਪਰਿਸ਼ਦ ਦੀ ਬੈਠਕ ਰੱਦ


ਦਰਅਸਲ ਸਾਰਕ ਵਿਦੇਸ਼ ਮੰਤਰੀਆਂ ਦੀ ਸਾਲਾਨਾ ਬੈਠਕ ਦਾ ਆਯੋਜਨ ਆਦਾਮੀ 25 ਸਤੰਬਰ ਨੂੰ ਹੋਣਾ ਸੀ। ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀ ਮੈਂਬਰ ਦੇਸ਼ਾਂ ਨੇ ਤਾਲਿਬਾਨ ਸ਼ਾਸਨ ਨੂੰ ਬੈਠਕ 'ਚ ਅਫ਼ਗਾਨਿਸਤਾਨ ਦੀ ਨੁਮਾਂਇੰਦਗੀ ਕਰਨ ਦੀ ਇਜਾਜ਼ਤ ਦੇਣ ਦੇ ਪਾਕਿਸਤਾਨ ਦੀ ਅਪੀਲ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀਤੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਬੈਠਕ ਦਾ ਆਯੋਜਨ ਆਨਲਾਈਨ ਮਾਧਿਅਮ ਜ਼ਰੀਏ ਕੀਤਾ ਗਿਆ ਸੀ।


25 ਸਤੰਬਰ ਨੂੰ ਨਿਊਯਾਰਕ 'ਚ ਹੋਣੀ ਸੀ ਬੈਠਕ


ਦੱਖਣੀ ਏਸ਼ੀਆਈ ਖੇਤਰੀ ਸਹਿਯੋਗ (SAARC) ਮੰਤਰੀ ਪਰਿਸ਼ਦ ਦੀ ਅਣਅਧਿਕਾਰਤ ਬੈਠਕ 25 ਸਤੰਬਰ ਨੂੰ ਨਿਊਯਾਰਕ 'ਚ ਵਿਅਕਤੀਗਤ ਤੌਰ 'ਤੇ ਹੋਣੀ ਸੀ। ਹਾਲਾਂਕਿ ਨੇਪਾਲੀ ਵਿਦੇਸ਼ ਮੰਤਰਾਲੇ ਨੇ ਇਕ ਵਿਗਿਆਪਨ ਜਾਰੀ ਕਰਦਿਆਂ ਕਿਹਾ ਕਿ ਸਾਰੇ ਮੈਂਬਰ ਸੂਬਿਆਂ ਤੋਂ ਸਹਿਮਤੀ ਦੀ ਕਮੀ ਕਾਰਨ ਬੈਠਕ ਰੱਦ ਕਰ ਦਿੱਤੀ ਗਈ ਸੀ।


ਖ਼ਬਰਾਂ ਮੁਤਾਬਕ ਜਿੱਥੇ ਪਾਕਿਸਤਾਨ ਨੇ ਤਾਲਿਬਾਨ ਸ਼ਾਸਨ ਨੂੰ ਸਮਰਥਨ ਦਿੰਦਿਆਂ ਅਫ਼ਗਾਨਿਸਤਾਨ ਦੀ ਅਗਵਾਈ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ 'ਤੇ ਵਿਚਾਰ ਕਰਨ ਦੀ ਗੱਲ ਕਹੀ ਸੀ। ਉੱਥੇ ਹੀ ਪਾਕਿਸਤਾਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਸ਼ਰਫ਼ ਗਨੀ ਦੀ ਅਗਵਾਈ ਵਾਲੀ ਅਫ਼ਗਾਨ ਸਰਕਾਰ ਦੇ ਕਿਸੇ ਵੀ ਪ੍ਰਤੀਨਿਧੀ ਨੂੰ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਕਿਸੇ ਵੀ ਕੀਮਤ 'ਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ।