Saudi Arabia Ban on children's Hajj pilgrimage: ਸਾਊਦੀ ਅਰਬ ਨੇ ਇਸ ਵਾਰ ਹੱਜ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਾਊਦੀ ਅਰਬ ਦੇ ਨਵੇਂ ਫੈਸਲੇ ਅਨੁਸਾਰ ਹੁਣ ਹੱਜ ਵਿੱਚ ਬੱਚਿਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਊਦੀ ਅਰਬ ਦੇ ਹੱਜ ਤੇ ਉਮਰਾਹ ਮੰਤਰਾਲੇ ਨੇ ਕਿਹਾ ਹੈ ਕਿ ਇਹ ਫੈਸਲਾ ਹਰ ਸਾਲ ਹੱਜ ਦੌਰਾਨ ਵਧਦੀ ਭੀੜ ਕਾਰਨ ਲਿਆ ਗਿਆ ਹੈ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੂੰ ਹੱਜ ਕਰਨ ਤੋਂ ਰੋਕਿਆ ਗਿਆ ਹੈ।


ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰਾਲੇ ਦਾ ਕਹਿਣਾ ਹੈ ਕਿ 2025 ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਪਹਿਲੀ ਵਾਰ ਹੱਜ ਲਈ ਆ ਰਹੇ ਹਨ। ਬੱਚਿਆਂ 'ਤੇ ਪਾਬੰਦੀ ਵੀ ਇਸੇ ਕਾਰਨ ਲਗਾਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਭੀੜ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ। ਹੱਜ 2025 ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।



ਸਾਊਦੀ ਨਾਗਰਿਕ ਅਤੇ ਨਿਵਾਸੀ ਨੁਸੁਕ ਐਪ ਰਾਹੀਂ ਜਾਂ ਅਧਿਕਾਰਤ ਔਨਲਾਈਨ ਪੋਰਟਲ ਰਾਹੀਂ ਰਜਿਸਟਰ ਕਰ ਸਕਦੇ ਹਨ। ਬਿਨੈਕਾਰਾਂ ਨੂੰ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਦੀ ਲੋੜ ਹੋਵੇਗੀ ਤੇ ਉਨ੍ਹਾਂ ਨਾਲ ਯਾਤਰਾ ਕਰਨ ਵਾਲਿਆਂ ਨੂੰ ਵੀ ਰਜਿਸਟਰ ਕਰਨਾ ਹੋਵੇਗਾ।


ਕਿਹੜੇ ਦੇਸ਼ ਪ੍ਰਭਾਵਿਤ ਹੋਣਗੇ?


ਸਾਊਦੀ ਅਰਬ ਦੇ ਨਵੇਂ ਵੀਜ਼ਾ ਨਿਯਮਾਂ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਅਲਜੀਰੀਆ, ਬੰਗਲਾਦੇਸ਼, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਇਰਾਕ, ਜਾਰਡਨ, ਮੋਰੋਕੋ, ਨਾਈਜੀਰੀਆ, ਪਾਕਿਸਤਾਨ, ਸੁਡਾਨ, ਟਿਊਨੀਸ਼ੀਆ ਅਤੇ ਯਮਨ ਸ਼ਾਮਲ ਹਨ।


ਸਾਊਦੀ ਅਰਬ ਸਰਕਾਰ ਨੇ ਇਨ੍ਹਾਂ ਦੇਸ਼ਾਂ ਨਾਲ ਸੈਰ-ਸਪਾਟਾ, ਕਾਰੋਬਾਰ ਅਤੇ ਪਰਿਵਾਰਕ ਦੌਰਿਆਂ ਲਈ ਇੱਕ ਸਾਲ ਦੇ ਮਲਟੀਪਲ ਐਂਟਰੀ ਵੀਜ਼ੇ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਨਵੇਂ ਨਿਯਮਾਂ ਦੇ ਤਹਿਤ, ਇਨ੍ਹਾਂ ਦੇਸ਼ਾਂ ਦੇ ਲੋਕ ਸਿਰਫ਼ ਇੱਕ ਸਿੰਗਲ ਐਂਟਰੀ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ, ਜੋ ਕਿ 30 ਦਿਨਾਂ ਲਈ ਵੈਧ ਹੋਵੇਗਾ।



ਸਾਊਦੀ ਅਰਬ ਹੱਜ ਅਤੇ ਉਮਰਾਹ ਸੰਬੰਧੀ ਆਪਣੇ ਨਿਯਮਾਂ ਨੂੰ ਬਦਲਦਾ ਰਹਿੰਦਾ ਹੈ। 2024 ਵਿੱਚ, ਸਾਊਦੀ ਅਰਬ ਨੇ ਲੋਕਾਂ ਨੂੰ ਉਮਰਾਹ ਦੌਰਾਨ ਫੋਟੋਗ੍ਰਾਫੀ ਤੋਂ ਬਚਣ ਦੀ ਸਲਾਹ ਦਿੱਤੀ ਕਿਉਂਕਿ ਗ੍ਰੇਟ ਗ੍ਰੈਂਡ ਮਸਜਿਦ ਦੇ ਨੇੜੇ ਭੀੜ ਇਕੱਠੀ ਹੋ ਜਾਂਦੀ ਸੀ। ਮੰਤਰਾਲੇ ਨੇ ਬਿਨਾਂ ਇਜਾਜ਼ਤ ਦੇ ਫੋਟੋਆਂ ਖਿੱਚਣ ਅਤੇ ਲੰਬੇ ਸਮੇਂ ਲਈ ਗ੍ਰੇਟ ਗ੍ਰੈਂਡ ਮਸਜਿਦ ਦੇ ਨੇੜੇ ਫੋਟੋਗ੍ਰਾਫੀ ਤੋਂ ਬਚਣ ਲਈ ਕਿਹਾ ਸੀ।