ਰਿਆਦ: ਸਊਦੀ ਅਰਬ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਹੁਣ ਟੂਰਿਸਟ ਵੀਜ਼ਾ ਜਾਰੀ ਕਰੇਗਾ। ਸਊਦੀ ਸਾਸ਼ਨ ਨੇ ਸ਼ੁਕੱਰਵਾਰ ਨੂੰ ਵਿਸ਼ਵ ਸੈਲਾਨੀ ਦਿਹਾੜੇ ਮੌਕੇ ਇਸ ਦਾ ਐਲਾਨ ਕੀਤਾ। ਅਸਲ ‘ਚ ਸਊਦੀ ਅਰਬ ਹੁਣ ਆਪਣੀ ਅਰਥ-ਵਿਵਸਥਾ ਨੂੰ ਅੱਗੇ ਵਧਾਉਣ ਲਈ ਤੇਲ ‘ਤੇ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ।

ਕ੍ਰਾਉਨ ਪ੍ਰਿੰਸ ਸਲਮਾਨ ਇਸ ਲਈ ਵਿਜ਼ਨ 2030 ਸਮਾਗਮ ਸਾਹਮਣੇ ਰੱਖ ਚੁੱਕੇ ਹਨ। ਅਜਿਹੇ ‘ਚ ਉਨ੍ਹਾਂ ਦਾ ਸਾਸ਼ਨ ਸੈਲਾਨੀਆਂ ਨਾਲ ਆਮਦਨ ਨੂੰ ਜ਼ਰੀਆ ਬਣਾਉਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਸਊਦੀ ‘ਚ ਸਿਰਫ ਵਿਦੇਸ਼ੀ ਨੌਕਰੀ ਵਾਲੇ ਕਰਮੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਮੱਕਾ ਮਦੀਨਾ ਜਾਣ ਵਾਲੇ ਮੁਸਲਿਮਾਂ ਨੂੰ ਵੀਜ਼ਾ ਜਾਰੀ ਕਰਦਾ ਸੀ।

ਸਊਦੀ ਦੇ ਸੈਰ ਸਪਾਟਾ ਮੰਤਰੀ ਅਹਿਮਦ ਅਲ-ਖਤੀਬ ਨੇ ਇਸ ਫੈਸਲੇ ਨੂੰ ਇਤਿਹਾਸਕ ਦੱਸਿਆ ਤੇ ਕਿਹਾ ਕਿ ਸਾਡੇ ਕੋਲ ਜੋ ਸੈਲਾਨੀਆਂ ਲਈ ਥਾਂਵਾਂ ਹਨ, ਉਨ੍ਹਾਂ ਨੂੰ ਵੇਖ ਉਹ ਹੈਰਾਨ ਹੋ ਜਾਣਗੇ। ਸਾਡੇ ਲੋਕ ਯੂਨੈਸਕੋ ਦੀ ਪੰਜ ਹੈਰੀਟੇਜ਼ ਸਾਈਟਸ, ਸ਼ਾਨਦਾਰ ਸਥਾਨਕ ਸੰਸਕ੍ਰਿਤੀ ਤੇ ਕੁਦਰਤੀ ਸੰਪਦਾ ਹੈ।

ਦੱਸ ਦਈਏ ਕਿ ਹਾਲ ਹੀ ‘ਚ ਸਊਦੀ ਅਰਬ ‘ਚ ਕੁਝ ਸਖ਼ਤ ਨਿਯਮਾਂ ‘ਚ ਛੂਟ ਦਿੱਤੀ ਗਈ ਹੈ ਜਿਨ੍ਹਾਂ ‘ਚ ਮਹਿਲਾਵਾਂ ਨੂੰ ਆਪਣੀ ਪਸੰਦ ਨਾਲ ਵਿਆਹ ਕਰਨ ਤੇ ਵਿਦੇਸ਼ੀ ਮਹਿਲਾਵਾਂ ਨੂੰ ਪਹਿਰਾਵੇ ਲਈ ਛੂਟ ਜਿਹੇ ਨਿਯਮ ਸ਼ਾਮਲ ਹਨ। ਸਊਦੀ ਅਰਬ ਦੀ ਗਿਣਤੀ ਦੁਨੀਆ ਦੇ ਸਭ ਤੋਂ ਕੱਟੜਪੰਥੀ ਦੇਸ਼ਾਂ ‘ਚ ਕੀਤੀ ਜਾਂਦੀ ਹੈ ਜਿੱਥੇ ਮਹਿਲਾਵਾਂ ਲਈ ਪਾਬੰਦੀਆਂ ਬਹੁਤ ਜ਼ਿਆਦਾ ਤੇ ਸਖ਼ਤ ਹਨ।