ਸਿਡਨੀ: ਉੱਤਰ-ਪੱਛਮੀ ਆਸਟ੍ਰੇਲੀਆ 'ਚ ਸ਼ਾਰਕ ਨੂੰ ਕੁਝ ਖਵਾਉਣ ਦੀ ਕੋਸ਼ਿਸ਼ ਕਰ ਰਹੀ ਇਕ ਮਹਿਲਾ ਦੀ ਉਂਗਲੀ ਕੱਟ ਸ਼ਾਰਕ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਮੇਲਿਸਾ ਬਰੁਨਿੰਗ ਨਾਂ ਦੀ ਇਹ ਮਹਿਲਾ ਮਸਾਂ ਹੀ ਆਪਣੀ ਜਾਨ ਬਚਾ ਸਕੀ।
ਮੇਲਿਸਾ ਨੇ ਦੱਸਿਆ ਕਿ ਜਦੋਂ ਉਹ ਪਰਥ ਦੇ ਉੱਤਰੀ ਹਿੱਸੇ 'ਚ ਕਰੀਬ 2500 ਕਿਲੋਮੀਟਰ ਦੂਰ ਸੁਦੁਰ ਕਿੰਬਰਲੇ ਇਲਾਕੇ 'ਚ ਇਕ ਛੋਟੀ ਕਿਸ਼ਤੀ 'ਤੇ ਸੀ ਤਾਂ ਉਨ੍ਹਾਂ ਗਹਿਰੇ ਪੀਲੇ ਰੰਗ ਦੀਆਂ ਚਾਰ ਸ਼ਾਰਕਾਂ ਨੂੰ ਕਿਸ਼ਤੀ ਦੇ ਪਿਛਲੇ ਹਿੱਸੇ ਨਾਲ ਲਟਕ ਕੇ ਹੱਥ ਨਾਲ ਕੁਝ ਖਵਾਉਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ 6.6 ਫੁੱਟ ਦੀ ਸ਼ਾਰਕ ਨੇ ਉਨ੍ਹਾਂ ਦੇ ਸੱਜੇ ਹੱਥ ਦੀ ਇਕ ਉਂਗਲੀ 'ਤੇ ਹਮਲਾ ਕੀਤਾ। ਉਸਨੇ ਦੱਸਿਆ ਕਿ ਇਸਤੇ ਉਹ ਕਾਫੀ ਸਹਿਮ ਗਈ ਤੇ ਉਸਨੂੰ ਲੱਗਿਆ ਕਿ ਸ਼ਾਰਕ ਮੇਰੀਆਂ ਹੱਡੀਆਂ ਚਬਾ ਜਾਵੇਗੀ।

ਇਥੋਂ ਤਕ ਕਿ ਕਿਸ਼ਤੀ ਚਾਲਕ ਦੇ ਸਾਹਮਣੇ ਸ਼ਾਰਕ ਨੇ ਮੇਲਿਸਾ ਨੂੰ ਪਾਣੀ 'ਚ ਖਿੱਚ ਲਿਆ ਪਰ ਖੁਸ਼ਕਿਸਮਤੀ ਨਾਲ ਮੇਲਿਸਾ ਦੇ ਦੋਸਤਾਂ ਨੇ ਉਸਨੂੰ ਤੁਰੰਤ ਪਾਣੀ 'ਚੋਂ ਕੱਢ ਲਿਆ। ਦੱਸਿਆ ਜਾ ਰਿਹਾ ਹੈ ਕਿ ਮੇਲਿਸਾ ਨੂੰ ਜਿੱਥੇ ਸ਼ਾਰਕ ਨੇ ਪਾਣੀ 'ਚ ਖਿੱਚਿਆ ਸੀ ਉੱਥੇ ਮਗਰਮੱਛਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ।