ਮਾਸਕੋ: ਰੂਸ ਤੋਂ ਕਰੀਮੀਆ ਨੂੰ ਵੱਖ ਕਰਨ ਵਾਲੇ ਕੇਰਚ ‘ਚ ਦੋ ਜਹਾਜ਼ਾਂ ਨੂੰ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਇਨ੍ਹਾਂ ਜਹਾਜ਼ਾਂ ਦੇ ਚਾਲਕ ਦਸਤੇ ‘ਚ ਭਾਰਤੀ, ਤੁਰਕੀ ਤੇ ਲੀਬੀਆ ਦੇ ਨਾਗਰਿਕ ਸੀ।
ਇਹ ਅੱਗ ਰੂਸ ਦੀ ਸੀਮਾ ਦੇ ਜਲ-ਖੇਤਰ ਨੇੜੇ ਸੋਮਵਾਰ ਨੂੰ ਲੱਗੀ ਸੀ। ਦੋਵੇਂ ਜਹਾਜ਼ਾਂ ‘ਤੇ ਤਨਜਾਨੀਆ ਦੇ ਝੰਡੇ ਲਹਿਰਾ ਰਹੇ ਸੀ ਜਿਨ੍ਹਾਂ ‘ਚ ਕੁਦਰਤੀ ਗੈਸ ਲਿਆਂਦੀ ਜਾ ਰਹੀ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਜਹਾਜ਼ ਇੱਕ-ਦੂਜੇ ਨੂੰ ਤੇਲ ਟ੍ਰਾਂਸਫਰ ਕਰ ਰਹੇ ਸੀ।
ਰੂਸ ਦੇ ਸਮੁੰਦਰੀ ਅਧਿਕਾਰੀਆ ਦਾ ਕਹਿਣਾ ਹੈ ਇਨ੍ਹਾਂ ‘ਚ ਇੱਕ ਜਹਾਜ਼ ਕੈਂਡੀ ‘ਚ ਚਲਾਕ ਦਲ ਦੇ 17 ਮੈਂਬਰ ਮੌਜੂਦ ਸੀ, ਜਿਨ੍ਹਾਂ ‘ਚ 9 ਤੁਰਕੀ ਨਾਗਰਿਕ, 8 ਭਾਰਤੀ ਸੀ। ਦੂਜੇ ਜਹਾਜ਼ ਮਾਈਸਟਰੋ ‘ਚ 7 ਤੁਰਕੀ ਨਾਗਰਿਕ ਤੇ 7 ਭਾਰਤੀਆ ਦੇ ਨਾਲ ਲੀਬੀਆ ਦੇ ਇੱਕ ਇੰਟਰਨ ਸਮੇਤ 15 ਮੈਂਬਰ ਸਵਾਰ ਦੀ।
ਰੂਸੀ ਨਿਊਜ਼ ਏਜੰਸੀ ਮੁਤਾਬਕ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਧਮਾਕਾ ਹੋਇਆ। ਫੇਰ ਇਹ ਅੱਗ ਦੂਜੇ ਜਹਾਜ਼ ‘ਚ ਫੈਲ ਗਈ। ਖ਼ਰਾਬ ਮੌਸਮ ਦੇ ਚਲਦੇ ਬਚਾਅ ਕਾਰਜਾਂ ‘ਚ ਪ੍ਰੇਸ਼ਾਨੀਆਂ ਆ ਰਹੀਆਂ ਹਨ।