Texas Shooting: ਗੋਲੀਬਾਰੀ ਨਾਲ ਅਮਰੀਕਾ ਇਕ ਵਾਰ ਫਿਰ ਦਹਿਲ ਗਿਆ ਹੈ। ਇੱਥੇ ਟੈਕਸਾਸ ਦੇ ਇੱਕ ਸਕੂਲ ਵਿੱਚ ਹਮਲਾਵਰ ਨੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਹੁਣ ਤੱਕ 18 ਬੱਚਿਆਂ ਸਮੇਤ ਕੁੱਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਹਮਲੇ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ ਹੈ। ਜਿਸ ਵਿੱਚ ਉਸ ਨੇ ਇਸ ਘਟਨਾ ਨੂੰ ਕਤਲੇਆਮ ਦੱਸਿਆ ਹੈ।
ਰਾਸ਼ਟਰਪਤੀ ਬਾਈਡਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਮੈਂ ਕਦੇ ਵੀ ਅਜਿਹਾ ਸੰਬੋਧਨ ਨਹੀਂ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਉਨ੍ਹਾਂ ਸਾਰੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜਿਨ੍ਹਾਂ ਦੇ ਬੱਚਿਆਂ ਦੀ ਇਸ ਘਟਨਾ ਵਿੱਚ ਮੌਤ ਹੋਈ ਹੈ। ਇਸ ਤੋਂ ਇਲਾਵਾ ਬਾਈਡਨ ਨੇ ਪਿਛਲੇ ਕੁਝ ਸਾਲਾਂ 'ਚ ਅਮਰੀਕੀ ਸਕੂਲਾਂ 'ਤੇ ਹੋਏ ਹਮਲਿਆਂ ਦਾ ਵੀ ਜ਼ਿਕਰ ਕੀਤਾ।
ਅਸੀਂ ਇਸਨੂੰ ਭੁੱਲ ਨਹੀਂ ਸਕਦੇ - ਬਾਈਡਨ
ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਮੈਂ ਇਹ ਸਭ ਦੇਖ ਕੇ ਥੱਕ ਗਿਆ ਹਾਂ। ਮੈਂ ਸਾਰੇ ਮਾਪਿਆਂ ਅਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਕੁਝ ਕਰਨ ਦਾ ਸਮਾਂ ਹੈ। ਅਸੀਂ ਇਸਨੂੰ ਭੁੱਲ ਨਹੀਂ ਸਕਦੇ। ਇਸ ਦੇ ਲਈ ਸਾਨੂੰ ਥੋੜਾ ਹੋਰ ਕਰਨਾ ਪਵੇਗਾ। ਇਸ ਮੌਕੇ ਬਾਈਡਨ ਨੇ ਕਿਹਾ ਕਿ ਗਨ ਮਾਰਕਿਟ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇੱਕ ਰਾਸ਼ਟਰ ਹੋਣ ਦੇ ਨਾਤੇ, ਸਾਨੂੰ ਰੱਬ ਦੇ ਨਾਮ ਤੇ ਪੁੱਛਣਾ ਪਵੇਗਾ ਕਿ ਅਸੀਂ ਬੰਦੂਕ ਦੀ ਲਾਬੀ ਦੇ ਵਿਰੁੱਧ ਕਦੋਂ ਖੜੇ ਹੋਵਾਂਗੇ ਅਤੇ ਸਾਨੂੰ ਕੀ ਕਰਨ ਦੀ ਲੋੜ ਹੈ? ਮਾਪੇ ਆਪਣੇ ਬੱਚਿਆਂ ਨੂੰ ਦੁਬਾਰਾ ਕਦੇ ਨਹੀਂ ਦੇਖ ਸਕਣਗੇ।
ਜੋ ਬਾਈਡਨ ਨੇ ਕਿਹਾ ਕਿ ਇਹ ਸਭ ਮਾਸੂਮ ਬੱਚਿਆਂ ਨਾਲ ਹੋਇਆ ਹੈ। ਇਹ ਬੱਚੇ ਤੀਜੀ ਅਤੇ ਚੌਥੀ ਜਮਾਤ ਵਿੱਚ ਪੜ੍ਹਦੇ ਸਨ। ਇਨ੍ਹਾਂ ਵਿੱਚੋਂ ਕਈ ਬੱਚਿਆਂ ਨੇ ਆਪਣੇ ਦੋਸਤਾਂ ਨੂੰ ਮਰਦੇ ਦੇਖਿਆ ਹੈ। ਅੱਜ ਰਾਤ ਬਹੁਤ ਸਾਰੇ ਮਾਪੇ ਹਨ ਜੋ ਆਪਣੇ ਬੱਚਿਆਂ ਨੂੰ ਦੁਬਾਰਾ ਕਦੇ ਨਹੀਂ ਦੇਖਣਗੇ। ਇੱਕ ਬੱਚੇ ਨੂੰ ਗੁਆਉਣਾ ਤੁਹਾਡੇ ਸਰੀਰ ਦੇ ਇੱਕ ਹਿੱਸੇ ਨੂੰ ਕੱਟਣ ਵਾਂਗ ਹੈ।