China Russia Military Exercise: ਜਾਪਾਨ ਦੀ ਰਾਜਧਾਨੀ ਟੋਕੀਓ 'ਚ ਜਦੋਂ ਕਵਾਡ ਦੇਸ਼ਾਂ ਦੇ ਮੁਖੀ ਚੀਨ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੇ ਸਨ, ਉਸੇ ਸਮੇਂ ਚੀਨ ਅਤੇ ਰੂਸ ਦੀਆਂ ਹਵਾਈ ਫੌਜਾਂ ਜਪਾਨ ਸਾਗਰ ਦੇ ਅਸਮਾਨ 'ਚ ਸਾਂਝੇ ਫੌਜੀ ਅਭਿਆਸ (Miltary Exercises) ਕਰ ਰਹੀਆਂ ਸਨ। ਮੰਗਲਵਾਰ ਸ਼ਾਮ ਨੂੰ, ਚੀਨ ਦੇ ਰੱਖਿਆ ਮੰਤਰਾਲੇ ਨੇ ਇੱਕ ਸੰਖੇਪ ਬਿਆਨ ਜਾਰੀ ਕਰਕੇ ਕਿਹਾ ਕਿ ਸਾਲਾਨਾ ਫੌਜੀ ਸਹਿਯੋਗ ਦੇ ਹਿੱਸੇ ਵਜੋਂ, ਚੀਨ ਅਤੇ ਰੂਸ ਦੀਆਂ ਹਵਾਈ ਫੌਜਾਂ ਨੇ ਜਾਪਾਨ-ਸਾਗਰ, ਪੂਰਬੀ ਚੀਨ ਸਾਗਰ (East China Sea) ਅਤੇ ਪੱਛਮੀ ਪ੍ਰਸ਼ਾਂਤ ਮਹਾਂਸਾਗਰ Western pacific ocean ਵਿੱਚ ਰੁਟੀਨ ਸਾਂਝਾ ਸਟ੍ਰੈਟੇਜਿਕ ਪੈਟ੍ਰੋਲਿੰਗ ਕੀਤੀ । ਹਾਲਾਂਕਿ ਚੀਨ ਵੱਲੋਂ ਇਸ ਬਿਆਨ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਬਾਅਦ ਵਿੱਚ ਚੀਨ ਦੇ ਸਰਕਾਰੀ ਅਖਬਾਰ ਪੀਪਲਜ਼ ਡੇਲੀ ਨੇ ਰੱਖਿਆ ਮੰਤਰਾਲੇ ਦੇ ਬਿਆਨ ਦੇ ਨਾਲ ਚੀਨ ਦੇ ਬੰਬਾਰ (ਏਅਰਕਰਾਫਟ) ਦੇ ਅਸਮਾਨ ਵਿੱਚ ਗਸ਼ਤ ਕਰਨ ਦੀ ਤਸਵੀਰ ਸਾਂਝੀ ਕੀਤੀ।



ਦੱਸ ਦੇਈਏ ਕਿ ਮੰਗਲਵਾਰ ਨੂੰ ਟੋਕੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਕਵਾਡ ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਬੈਠਕ 'ਚ ਪੀਐੱਮ ਮੋਦੀ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੋ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੇਸ ਮੌਜੂਦ ਸਨ। ਇਸ ਬੈਠਕ ਤੋਂ ਬਾਅਦ ਚਾਰੇ ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕੀਤਾ। ਸਾਂਝੇ ਬਿਆਨ 'ਚ ਚੀਨ ਅਤੇ ਰੂਸ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਗਿਆ।





ਦੱਖਣੀ ਚੀਨ ਸਾਗਰ 'ਚ ਸ਼ਾਨ ਦਿਖਾਉਣ ਲਈ ਜਦੋਂ ਚੀਨ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਤਾਂ ਰੂਸ ਵੱਲੋਂ ਯੂਕਰੇਨ ਯੁੱਧ 'ਤੇ ਟਿੱਪਣੀ ਕੀਤੀ ਗਈ। ਯੂਕਰੇਨ ਨੂੰ ਲੈ ਕੇ ਅਮਰੀਕਾ ਅਤੇ ਰੂਸ ਦਾ ਟਕਰਾਅ ਕਿਸੇ ਤੋਂ ਲੁਕਿਆ ਨਹੀਂ ਹੈ, ਜਦੋਂਕਿ ਚੀਨ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਨਾਲ ਜੰਗ ਵਿੱਚ ਹੈ। ਅਮਰੀਕਾ ਨੇ ਤਾਇਵਾਨ ਨੂੰ ਲੈ ਕੇ ਚੀਨ ਦੇ ਖਿਲਾਫ ਫੌਜੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ।



ਕਵਾਡ ਦੇ ਸਾਂਝੇ ਬਿਆਨ 'ਚ ਇੰਡੋ-ਪੈਸੀਫਿਕ ਖੇਤਰ ਅਤੇ ਖਾਸ ਤੌਰ 'ਤੇ ਦੱਖਣੀ ਚੀਨ ਸਾਗਰ 'ਚ ਨੇਵੀਗੇਸ਼ਨ ਦੀ ਆਜ਼ਾਦੀ 'ਤੇ ਜ਼ੋਰ ਦਿੱਤਾ ਗਿਆ, ਯਾਨੀ ਕਿਸੇ ਵੀ ਦੇਸ਼ ਦੀ ਜਲ ਸੈਨਾ ਨੂੰ ਇੱਥੇ ਤਾਇਨਾਤ ਰਹਿਣ ਲਈ ਖੁੱਲ੍ਹੀ ਛੋਟ ਦੇਣ 'ਤੇ ਜ਼ੋਰ ਦਿੱਤਾ ਗਿਆ ਸੀ। ਕਿਉਂਕਿ ਦੱਖਣੀ ਚੀਨ ਸਾਗਰ 'ਚ ਚੀਨੀ ਜਲ ਸੈਨਾ ਦੀ ਨਜ਼ਰ ਦੂਜੇ ਦੇਸ਼ਾਂ ਦੇ ਜੰਗੀ ਜਹਾਜ਼ਾਂ ਦੀ ਆਮਦ 'ਤੇ ਹੈ।



ਭਾਰਤ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਵੀ ਸਾਲਾਨਾ ਮਾਲਾਬਾਰ ਅਭਿਆਸ ਵਿੱਚ ਹਿੱਸਾ ਲੈਂਦੀਆਂ ਹਨ। ਚਾਰ ਕਵਾਡ ਦੇਸ਼ਾਂ ਯਾਨੀ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਜਲ ਸੈਨਾਵਾਂ ਮਾਲਾਬਾਰ ਅਭਿਆਸ ਵਿੱਚ ਹਿੱਸਾ ਲੈਂਦੀਆਂ ਹਨ। ਚੀਨ ਨੇ ਚਾਰ ਕੁਆਡ ਦੇਸ਼ਾਂ ਦੀਆਂ ਜਲ ਸੈਨਾਵਾਂ ਦੇ ਇਸ ਅਭਿਆਸ 'ਤੇ ਕਈ ਵਾਰ ਇਤਰਾਜ਼ ਜਤਾਇਆ ਹੈ। ਪਰ ਸੋਮਵਾਰ ਨੂੰ ਜਾਰੀ ਕਵਾਡ ਦੇਸ਼ਾਂ ਦੇ ਸਾਂਝੇ ਬਿਆਨ ਵਿਚ ਚੀਨ ਵੱਲ ਇਸ਼ਾਰਾ ਕਰਦੇ ਹੋਏ ਸਪੱਸ਼ਟ ਕਿਹਾ ਗਿਆ ਕਿ ਚਾਰੇ ਕਵਾਡ ਦੇਸ਼ ਸੰਯੁਕਤ ਰਾਸ਼ਟਰ ਦੇ ਸਾਗਰ ਕਾਨੂੰਨ (UNCLOS) ਦਾ ਪਾਲਣ ਕਰਨਗੇ ਅਤੇ ਦੱਖਣੀ ਅਤੇ ਪੂਰਬੀ ਚੀਨ ਸਾਗਰ ਵਿਚ ਨੇਵੀਗੇਸ਼ਨ ਕਰਨਗੇ ਨਾਲ ਹੀ ਓਵਰਫਲਾਈਟ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰੇਗਾ। ਚੀਨ ਦਾ ਨਾਂ ਲਏ ਬਿਨਾਂ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਖਿੱਤੇ 'ਚ ਅਜਿਹੀ ਕਿਸੇ ਵੀ ਭੜਕਾਊ ਜਾਂ ਇਕਪਾਸੜ ਕਾਰਵਾਈ ਦਾ ਸਖਤ ਵਿਰੋਧ ਕਰੇਗਾ ਜੋ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ।