ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਸੂਬੇ 'ਚ ਇੱਕ ਸਿੱਖ ਵਿਅਕਤੀ ਦੀ ਉਸ ਦੇ ਸਟੋਰ 'ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦਾ ਨਾਂ ਤਰਲੋਕ ਸਿੰਘ ਹੈ। ਦੱਸ ਦਈਏ ਕਿ ਤਿੰਨ ਹਫਤਿਆਂ 'ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਇਹ ਤੀਜੀ ਵਾਰਦਾਤ ਹੈ।
ਤਰਲੋਕ ਸਿੰਘ ਦੇ ਚਚੇਰੇ ਭਰਾ ਨੇ ਵੀਰਵਾਰ ਨੂੰ ਸਟੋਰ 'ਚ ਉਨ੍ਹਾਂ ਨੂੰ ਮ੍ਰਿਤਕ ਹਾਲਤ 'ਚ ਪਾਇਆ। ਤਰਲੋਕ ਸਿੰਘ ਦੇ ਪਰਿਵਾਰ 'ਚ ਪਤਨੀ ਤੇ ਦੋ ਬੱਚੇ ਭਾਰਤ ਰਹਿੰਦੇ ਹਨ। ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਨਿਊਜਰਸੀ 'ਚ ਸਟੋਰ ਚਲਾ ਰਿਹਾ ਸੀ। ਇਸ ਵਾਰਦਾਤ ਨੂੰ ਕਿਸ ਮੰਤਵ ਤਹਿਤ ਅੰਜ਼ਾਮ ਦਿੱਤਾ ਗਿਆ, ਇਸ ਸਬੰਧੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।